ਵਰਲਡ ਚੈਂਪੀਅਨਸ਼ਿਪ ਆਫ ਲੈਜੇਂਡਸ 2024 ਦਾ ਖਿਤਾਬ ਭਾਰਤ ਚੈਂਪੀਅਨਜ਼ ਦੇ ਨਾਂ ਹੋ ਗਿਆ ਹੈ। ਬਰਮਿੰਘਮ ਵਿੱਚ ਖੇਡਿਆ ਗਿਆ ਫਾਈਨਲ ਮੈਚ ਯੁਵਰਾਜ ਸਿੰਘ ਦੀ ਅਗਵਾਈ ਵਿੱਚ ਇੰਡੀਆ ਚੈਂਪੀਅਨਜ਼ ਨੇ ਆਸਾਨੀ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 156 ਦੌੜਾਂ ਹੀ ਬਣਾ ਸਕੀ ਅਤੇ ਜਵਾਬ ‘ਚ ਭਾਰਤੀ ਚੈਂਪੀਅਨ ਟੀਮ ਨੇ 5 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ। ਇੰਡੀਆ ਚੈਂਪੀਅਨਜ਼ ਦੀ ਜਿੱਤ ਦੇ ਹੀਰੋ ਅੰਬਾਤੀ ਰਾਇਡੂ ਰਹੇ, ਜਿਨ੍ਹਾਂ ਨੇ ਸ਼ਾਨਦਾਰ ਅਰਧ ਸੈਂਕੜਾ ਜੜਦਿਆਂ ਸਿਰਫ਼ 30 ਗੇਂਦਾਂ ‘ਚ 50 ਦੌੜਾਂ ਬਣਾਈਆਂ। ਯੂਸਫ ਪਠਾਨ ਨੇ 16 ਗੇਂਦਾਂ ‘ਤੇ 30 ਦੌੜਾਂ ਦੀ ਪਾਰੀ ਖੇਡੀ। ਗੇਂਦਬਾਜ਼ੀ ਵਿੱਚ ਅਨੁਰੀਤ ਸਿੰਘ ਨੇ 3 ਵਿਕਟਾਂ ਲਈਆਂ।
![](https://www.sadeaalaradio.co.nz/wp-content/uploads/2024/07/WhatsApp-Image-2024-07-14-at-12.21.27-PM-950x534.jpeg)