ਭਾਰਤ ਨੇ 9ਵੀਂ ਵਾਰ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ। ਸੁਨੀਲ ਛੇਤਰੀ ਦੇ ਖਿਡਾਰੀਆਂ ਨੇ ਰੋਮਾਂਚਕ ਫਾਈਨਲ ਵਿੱਚ ਕੁਵੈਤ ਨੂੰ ਹਰਾਇਆ ਹੈ। ਦੋਵਾਂ ਟੀਮਾਂ ਵਿਚਾਲੇ ਬਹੁਤ ਹੀ ਰੋਮਾਂਚਕ ਮੈਚ ਖੇਡਿਆ ਗਿਆ। ਫਿਰ ਅਖੀਰ ਵਿੱਚ ਗੁਰਪ੍ਰੀਤ ਸਿੰਘ ਸੰਧੂ ਨੇ ਪੈਨਲਟੀ ਰੋਕ ਕੇ ਭਾਰਤ ਨੂੰ 5-4 ਨਾਲ ਜਿੱਤ ਦਿਵਾਈ। ਭਾਰਤ ਨੇ ਇਸ ਤੋਂ ਪਹਿਲਾਂ 1993, 1997, 1999, 2005, 2009, 2011, 2015 ਅਤੇ 2021 ਵਿੱਚ ਖਿਤਾਬ ਜਿੱਤਿਆ ਸੀ। ਮੈਚ ਦੀ ਗੱਲ ਕਰੀਏ ਤਾਂ ਭਾਰਤ ਅਤੇ ਕੁਵੈਤ ਦਾ ਸਕੋਰ ਨਿਰਧਾਰਤ 90 ਮਿੰਟ ਤੱਕ 1-1 ਨਾਲ ਬਰਾਬਰ ਰਿਹਾ। ਵਾਧੂ ਸਮੇਂ ਵਿੱਚ ਵੀ ਦੋਵਾਂ ਵਿੱਚੋਂ ਕੋਈ ਵੀ ਟੀਮ ਅੱਗੇ ਨਹੀਂ ਵਧ ਸਕੀ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਖੇਡਿਆ ਗਿਆ। ਸ਼ੂਟਆਊਟ ‘ਚ ਵੀ ਇੱਕ ਸਮੇਂ ਸਕੋਰ 4-4 ਨਾਲ ਬਰਾਬਰ ਹੋ ਗਿਆ ਅਤੇ ਫਿਰ ਸਡਨ ਡੈਥ ‘ਚ ਭਾਰਤ ਨੇ ਗੋਲ ਕੀਤਾ ਅਤੇ ਫਿਰ ਭਾਰਤੀ ਗੋਲਕੀਪਰ ਗੁਰਪ੍ਰੀਤ ਨੇ ਦੀਵਾਰ ਬਣ ਕੇ ਪੈਨਲਟੀ ਨੂੰ ਬਚਾਇਆ।
![india win saff championship final](https://www.sadeaalaradio.co.nz/wp-content/uploads/2023/07/a2fba97c-f6aa-4b67-ac1b-133b1457bcc5-950x499.jpg)