ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਮਹਿਲਾ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਲਾਅਨ ਬਾਲ ਈਵੈਂਟ ਦੇ ਫਾਈਨਲ ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। 92 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਇਸ ਈਵੈਂਟ ਵਿੱਚ ਕੋਈ ਤਮਗਾ ਜਿੱਤਿਆ ਹੈ, ਉਹ ਵੀ ਹੁਣ ਸਿੱਧਾ ਗੋਲਡ ਮੈਡਲ। ਮਹਿਲਾ ਟੀਮ ਦੇ ਇਸ ਈਵੈਂਟ ਵਿੱਚ ਟੀਮ ਇੰਡੀਆ ਵਿੱਚ ਲਵਲੀ ਚੌਬੇ, ਪਿੰਕੀ, ਨਯਨਮੋਨੀ ਸੈਕੀਆ, ਰੂਪਾ ਰਾਣੀ ਸ਼ਾਮਿਲ ਸਨ। ਜਿਸ ਨੇ ਲਗਾਤਾਰ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਦੇਸ਼ ਲਈ ਮੈਡਲ ਜਿੱਤਿਆ। ਫਾਈਨਲ ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 17-10 ਨਾਲ ਹਰਾਇਆ ਹੈ।
ਕਰੀਬ ਢਾਈ ਘੰਟੇ ਤੱਕ ਚੱਲੇ ਇਸ ਰੋਮਾਂਚਕ ਮੈਚ ‘ਚ ਕਈ ਉਤਰਾਅ-ਚੜ੍ਹਾਅ ਆਏ, ਟੀਮ ਇੰਡੀਆ ਨੇ ਸ਼ੁਰੂਆਤ ‘ਚ ਬੜ੍ਹਤ ਹਾਸਿਲ ਕੀਤੀ ਪਰ ਇਸ ਤੋਂ ਬਾਅਦ ਦੱਖਣੀ ਅਫਰੀਕਾ ਨੇ ਵੀ ਵਾਪਸੀ ਕੀਤੀ। ਅੰਤ ਵਿੱਚ ਟੀਮ ਇੰਡੀਆ ਦੀ ਸ਼ਾਨਦਾਰ ਖੇਡ ਕੰਮ ਆਈ ਅਤੇ ਭਾਰਤ ਨੇ ਇਹ ਮੈਚ 17-10 ਨਾਲ ਜਿੱਤ ਲਿਆ।