ਚੀਨ ‘ਚ ਖੇਡੀਆਂ ਜਾ ਰਹੀਆਂ ਏਸ਼ਿਆਈ ਖੇਡਾਂ ਦੇ ਤੀਜੇ ਦਿਨ ਭਾਰਤ ਨੇ ਘੋੜ ਸਵਾਰੀ ‘ਚ ਇਤਿਹਾਸ ਰਚਦਿਆਂ 41 ਸਾਲਾਂ ਬਾਅਦ ਸੋਨ ਤਗਮਾ ਜਿੱਤਿਆ ਹੈ। ਸਮੁੰਦਰੀ ਸਫ਼ਰ (Sailing ) ਵਿੱਚ ਵੀ ਮੰਗਲਵਾਰ ਦਾ ਦਿਨ ਭਾਰਤ ਲਈ ਬਹੁਤ ਚੰਗਾ ਰਿਹਾ ਅਤੇ ਭਾਰਤ ਨੂੰ ਇਸ ਈਵੈਂਟ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਮਿਲਿਆ। ਨੇਹਾ ਠਾਕੁਰ ਨੇ ਸੇਲਿੰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਇਬਾਦ ਅਲੀ ਨੇ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਹੁਣ ਤੱਕ ਭਾਰਤ ਨੇ ਤਿੰਨ ਸੋਨ ਤਗਮਿਆਂ ਸਮੇਤ ਕੁੱਲ 14 ਤਗਮੇ ਜਿੱਤੇ ਹਨ ਅਤੇ ਤਮਗਾ ਸੂਚੀ ਵਿੱਚ ਛੇਵੇਂ ਸਥਾਨ ‘ਤੇ ਬਰਕਰਾਰ ਹੈ। ਮੇਜ਼ਬਾਨ ਚੀਨ 47 ਸੋਨੇ ਸਮੇਤ ਕੁੱਲ 85 ਤਗਮੇ ਜਿੱਤ ਕੇ ਤਗਮਾ ਸੂਚੀ ਵਿਚ ਪਹਿਲੇ ਸਥਾਨ ‘ਤੇ ਹੈ।
![india win gold in equestrian](https://www.sadeaalaradio.co.nz/wp-content/uploads/2023/09/07e610b1-e6ec-4c58-8365-205ae35fcdfa-950x534.jpg)