ਸੂਰਿਆਕੁਮਾਰ ਯਾਦਵ (65) ਅਤੇ ਵੈਂਕਟੇਸ਼ ਅਈਅਰ (ਅਜੇਤੂ 35) ਦੀਆਂ ਸ਼ਾਨਦਾਰ ਪਾਰੀਆਂ ਤੋਂ ਬਾਅਦ ਭਾਰਤ ਨੇ ਗੇਂਦਬਾਜ਼ਾਂ ਦੇ ਦਮ ‘ਤੇ ਵੈਸਟਇੰਡੀਜ਼ ਨੂੰ ਤੀਜੇ ਟੀ-20 ਮੈਚ ‘ਚ 17 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਇਹ ਲੜੀ 3-0 ਨਾਲ ਜਿੱਤ ਲਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਵਨਡੇ ਸੀਰੀਜ਼ ਵੀ 3-0 ਨਾਲ ਜਿੱਤੀ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ। ਜਵਾਬ ‘ਚ ਵੈਸਟਇੰਡੀਜ਼ ਦੀ ਟੀਮ ਪੂਰੇ 20 ਓਵਰ ਖੇਡ ਕੇ ਨੌਂ ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਹੀ ਬਣਾ ਸਕੀ।
ਵਿੰਡੀਜ਼ ਲਈ ਨਿਕੋਲਸ ਪੂਰਨ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਅਰਧ ਸੈਂਕੜਾ ਜੜਿਆ ਪਰ ਸ਼ਾਰਦੁਲ ਠਾਕੁਰ ਨੇ ਅਹਿਮ ਸਮੇਂ ‘ਤੇ ਵਿਕਟ ਲੈ ਕੇ ਭਾਰਤ ਨੂੰ ਵੱਡੀ ਰਾਹਤ ਦਿੱਤੀ। ਪੂਰਨ ਨੇ 47 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਅਤੇ ਇੱਕ ਛੱਕਾ ਲਗਾਇਆ।