ਭਾਰਤ ਨੇ ਬੁੱਧਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੂਜਾ ਵਨਡੇ 44 ਦੌੜਾਂ ਨਾਲ ਜਿੱਤ ਲਿਆ ਹੈ। ਵਨਡੇ ਕ੍ਰਿਕਟ ‘ਚ ਰੋਹਿਤ ਸ਼ਰਮਾ ਦੀ ਫੁੱਲ ਟਾਈਮ ਕਪਤਾਨੀ ਦੀ ਸ਼ੁਰੂਆਤ ਸੀਰੀਜ਼ ਜਿੱਤ ਨਾਲ ਹੋਈ ਹੈ। ਟੀਮ ਇੰਡੀਆ ਹੁਣ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 2-0 ਨਾਲ ਅੱਗੇ ਹੈ ਅਤੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 237 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਵੈਸਟਇੰਡੀਜ਼ ਸਿਰਫ 193 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਨੇ ਚਾਰ ਵਿਕਟਾਂ ਲਈਆਂ। ਖਾਸ ਗੱਲ ਇਹ ਹੈ ਕਿ ਵੈਸਟਇੰਡੀਜ਼ ਦੇ ਖਿਲਾਫ ਘਰੇਲੂ ਮੈਦਾਨ ‘ਤੇ ਭਾਰਤ ਦੀ ਇਹ ਲਗਾਤਾਰ ਸੱਤਵੀਂ ਵਨਡੇ ਸੀਰੀਜ਼ ਜਿੱਤ ਹੈ।