ਮੌਜੂਦਾ ਚੈਂਪੀਅਨ ਭਾਰਤ ਏਸ਼ੀਆ ਕੱਪ ਹਾਕੀ ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ। ਭਾਰਤ ਨੇ ਦੱਖਣੀ ਕੋਰੀਆ ਨਾਲ 4-4 ਨਾਲ ਡਰਾਅ ਮੈਚ ਖੇਡਿਆ ਹੈ। ਇਸ ਡਰਾਅ ਨਾਲ ਭਾਰਤ ਦਾ ਨੌਵੀਂ ਵਾਰ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਇਸ ਡਰਾਅ ਨਾਲ ਕੋਰੀਆਈ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਜਿੱਥੇ ਉਸ ਦਾ ਸਾਹਮਣਾ ਬੁੱਧਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ। ਉਨ੍ਹਾਂ ਨੇ ਜਾਪਾਨ ਨੂੰ 5-0 ਨਾਲ ਹਰਾ ਕੇ ਪਹਿਲਾਂ ਹੀ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਸੀ। ਹੁਣ ਭਾਰਤ ਤੀਜੇ ਸਥਾਨ ਲਈ ਬੁੱਧਵਾਰ ਨੂੰ ਜਾਪਾਨ ਨਾਲ ਮੈਚ ਖੇਡੇਗਾ।