ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੇਚੁਰੀਅਨ ‘ਚ ਖੇਡੇ ਜਾ ਰਹੇ ਟੈਸਟ ਮੈਚ ਦੇ ਦੂਜੇ ਦਿਨ ਦਾ ਖੇਡ ਮੀਂਹ ਕਾਰਨ ਰੱਦ ਹੋ ਗਿਆ ਹੈ। 26 ਦਸੰਬਰ ਨੂੰ ਸ਼ੁਰੂ ਹੋਇਆ ਇਹ ਮੈਚ ਦੂਜੇ ਦਿਨ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ ਅਤੇ ਸਟੰਪਾਂ ਦਾ ਐਲਾਨ ਕਰਨਾ ਪਿਆ। ਇਸ ਮੈਚ ‘ਚ ਭਾਰਤ ਨੇ ਪਹਿਲੀ ਪਾਰੀ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 272 ਦੌੜਾਂ ਬਣਾਈਆਂ ਹਨ। ਲੋਕੇਸ਼ ਰਾਹੁਲ ਅਤੇ ਅਜਿੰਕਿਆ ਰਹਾਣੇ ਅਜੇ ਵੀ ਅਜੇਤੂ ਹਨ ਅਤੇ ਅਗਲੇ ਦਿਨ ਖੇਡ ਦੁਬਾਰਾ ਸ਼ੁਰੂ ਹੋਣ ‘ਤੇ ਪਾਰੀ ਦੀ ਸ਼ੁਰੂਆਤ ਕਰਨਗੇ।
ਸੈਂਚੁਰੀਅਨ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੈਦਾਨ ‘ਤੇ ਲਗਾਤਾਰ ਪਾਣੀ ਜਮਾਂ ਹੋ ਰਿਹਾ ਹੈ। ਦੁਪਹਿਰ ਬਾਅਦ ਇੱਕ ਵਾਰ ਮੈਚ ਸ਼ੁਰੂ ਹੋਣ ਦੀ ਉਮੀਦ ਸੀ ਪਰ ਫਿਰ ਬਾਰਿਸ਼ ਸ਼ੁਰੂ ਹੋ ਗਈ। ਇਸ ਤਰ੍ਹਾਂ ਟੀਮ ਇੰਡੀਆ ਦੂਜੇ ਦਿਨ ਇੱਕ ਵੀ ਗੇਂਦ ਨਹੀਂ ਖੇਡ ਸਕੀ। ਇਸ ਲਈ ਮੀਂਹ ਕਾਰਨ ਦੂਜੇ ਦਿਨ ਦੀ ਖੇਡ ਸਮਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।