ਏਸ਼ੀਆ ਕੱਪ 2022 ਵਿੱਚ ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ ਭਿੜਨ ਜਾ ਰਹੇ ਹਨ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਐਤਵਾਰ (4 ਸਤੰਬਰ) ਨੂੰ ਹੋਣ ਵਾਲੇ ਮੈਚ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਹਾਈਵੋਲਟੇਜ ਮੈਚ ‘ਚ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਦੇ ਹੱਥ ਹੋਵੇਗੀ। ਇਸ ਦੇ ਨਾਲ ਹੀ ਬਾਬਰ ਆਜ਼ਮ ਪਾਕਿਸਤਾਨੀ ਟੀਮ ਦੀ ਕਮਾਨ ਸੰਭਾਲਣ ਜਾ ਰਹੇ ਹਨ। ਭਾਰਤ ਨੇ ਪਿਛਲੇ ਐਤਵਾਰ ਨੂੰ ਹੀ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ, ਇਸ ਲਈ ਟੀਮ ਦੇ ਹੌਸਲੇ ਬਹੁਤ ਬੁਲੰਦ ਹਨ।