ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 ਦਾ ਮਹਾਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਹੈ। ਟੀਮ ਇੰਡੀਆ ਆਪਣੇ ਪਹਿਲੇ ਹੀ ਮੈਚ ‘ਚ ਜਿੱਤ ਤੋਂ ਖੁੰਝ ਗਈ, ਜਦਕਿ ਪਾਕਿਸਤਾਨ ਨੇ ਵੀ ਸੁਪਰ-ਫੋਰ ਲਈ ਕੁਆਲੀਫਾਈ ਕਰ ਲਿਆ ਹੈ। ਕੈਂਡੀ ਦੇ ਮੌਸਮ ਨੇ ਕੁਝ ਸਮੇਂ ਲਈ ਸਾਥ ਦਿੱਤਾ ਪਰ ਅੰਤ ਵਿੱਚ ਉਹੀ ਹੋਇਆ, ਜਿਸ ਦੀ ਭਵਿੱਖਬਾਣੀ 2-3 ਦਿਨ ਪਹਿਲਾਂ ਕੀਤੀ ਜਾ ਰਹੀ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 266 ਦੌੜਾਂ ਬਣਾਈਆਂ ਪਰ ਪਾਕਿਸਤਾਨ ਦੀ ਬੱਲੇਬਾਜ਼ੀ ਸ਼ੁਰੂ ਨਹੀਂ ਹੋ ਸਕੀ ਅਤੇ ਕਰੀਬ ਦੋ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਹਾਲਾਤ ਠੀਕ ਨਾ ਹੋਏ ਤਾਂ ਮੈਚ ਰੱਦ ਕਰਨਾ ਪਿਆ ਅਤੇ ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ।
ਸ਼ਨੀਵਾਰ 2 ਸਤੰਬਰ ਨੂੰ ਪੱਲੇਕੇਲੇ ਸਟੇਡੀਅਮ ‘ਚ ਮੀਂਹ ਦੀ ਭਵਿੱਖਬਾਣੀ ਪਹਿਲਾਂ ਹੀ ਕੀਤੀ ਗਈ ਸੀ। ਇਸ ਦੇ ਬਾਵਜੂਦ ਮੌਸਮ ਨੇ ਇੰਨਾ ਸਾਥ ਦਿੱਤਾ ਕਿ ਮੈਚ ਸਮੇਂ ਸਿਰ ਸ਼ੁਰੂ ਹੋ ਸਕਿਆ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਦੀ ਬੱਲੇਬਾਜ਼ੀ ਦੌਰਾਨ ਦੋ ਵਾਰ ਮੀਂਹ ਪਿਆ ਪਰ ਇਹ ਜ਼ਿਆਦਾ ਦੇਰ ਤੱਕ ਮੈਚ ਨੂੰ ਵਿਗਾੜ ਨਹੀਂ ਸਕਿਆ ਅਤੇ ਇਸ ਲਈ ਭਾਰਤੀ ਟੀਮ ਆਪਣੀ ਬੱਲੇਬਾਜ਼ੀ ਪੂਰੀ ਕਰ ਸਕੀ।
The rain has a final say as the match is Called Off!
Scorecard ▶️ https://t.co/hPVV0wT83S
#AsiaCup2023 | #TeamIndia | #INDvPAK pic.twitter.com/XgEEkjvrC5
— BCCI (@BCCI) September 2, 2023