ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਡਰਾਅ ਰਿਹਾ ਹੈ। ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 284 ਦੌੜਾਂ ਦਾ ਟੀਚਾ ਦਿੱਤਾ ਸੀ। ਕੀਵੀ ਟੀਮ 165 ਦੌੜਾਂ ‘ਤੇ 9 ਵਿਕਟਾਂ ਗੁਆ ਕੇ ਇਹ ਮੈਚ ਡਰਾਅ ਕਰਨ ‘ਚ ਕਾਮਯਾਬ ਰਹੀ ਹੈ।
ਨਿਊਜ਼ੀਲੈਂਡ ਦੀ ਟੀਮ ਲਈ ਇਹ ਡਰਾਅ ਕਿਸੇ ਜਿੱਤ ਤੋਂ ਘੱਟ ਨਹੀਂ ਹੈ, ਕਿਉਂਕਿ ਖੇਡ ਦੇ ਪੰਜਵੇਂ ਦਿਨ ਚਾਹ ਤੋਂ ਬਾਅਦ ਜਿਸ ਤਰ੍ਹਾਂ ਨਾਲ ਟੀਮ ਦੀਆਂ ਵਿਕਟਾਂ ਡਿੱਗੀਆਂ, ਉਸ ਤੋਂ ਉਨ੍ਹਾਂ ਦੀ ਹਾਰ ਯਕੀਨੀ ਲੱਗ ਰਹੀ ਸੀ। ਪਰ ਰਚਿਨ ਰਵਿੰਦਰ ਕ੍ਰੀਜ਼ ‘ਤੇ ਡਟੇ ਰਹੇ ਅਤੇ 91 ਗੇਂਦਾਂ ‘ਤੇ ਅਜੇਤੂ 18 ਦੌੜਾਂ ਬਣਾਈਆਂ। ਰਵਿੰਦਰਾ ਨੇ ਆਖ਼ਰੀ ਵਿਕਟ ਲਈ ਏਜਾਜ਼ ਪਟੇਲ ਦੇ ਨਾਲ 52 ਗੇਂਦਾਂ ਵਿੱਚ 14 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ।