ਟੀ-20 ਮੈਚ ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਦੀ ਸ਼ੁਰੂਆਤ ਹਾਰ ਨਾਲ ਕਰਨੀ ਪਈ ਹੈ। ਟੀਮ ਇੰਡੀਆ ਨੂੰ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਿਤਾਲੀ ਰਾਜ ਦੇ ਅਰਧ ਸੈਂਕੜੇ ਤੋਂ ਇਲਾਵਾ ਭਾਰਤੀ ਬੱਲੇਬਾਜ਼ ਇੱਕ ਵਾਰ ਫਿਰ ਅਸਫਲ ਰਹੇ ਅਤੇ ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਪਹਿਲਾ ਮਹਿਲਾ ਵਨ ਡੇ ਕ੍ਰਿਕਟ ਮੈਚ 62 ਦੌੜਾਂ ਨਾਲ ਜਿੱਤ ਲਿਆ।
ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਲਈ ਸੂਜ਼ੀ ਬੇਟਸ ਨੇ 111 ਗੇਂਦਾਂ ਵਿੱਚ 106 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਨਿਊਜ਼ੀਲੈਂਡ ਟੀਮ ਨੇ 275 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ 49.4 ਓਵਰਾਂ ‘ਚ 213 ਦੌੜਾਂ ‘ਤੇ ਆਊਟ ਹੋ ਗਈ।