ਮੁੰਬਈ ਦੇ ਵਾਨਖੇੜੇ ‘ਚ ਖੇਡੇ ਜਾ ਰਹੇ ਦੂਜੇ ਟੈਸਟ ਦਾ ਦੂਜਾ ਦਿਨ ਮੇਜ਼ਬਾਨ ਭਾਰਤ ਦੇ ਨਾਂ ਰਿਹਾ ਹੈ। ਪਹਿਲੀ ਪਾਰੀ ‘ਚ 325 ਦੌੜਾਂ ਬਣਾਉਣ ਤੋਂ ਬਾਅਦ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਆਪਣੀ ਪਹਿਲੀ ਪਾਰੀ ‘ਚ ਸਿਰਫ 62 ਦੌੜਾਂ ‘ਤੇ ਢੇਰ ਕਰ ਦਿੱਤਾ ਹੈ। ਇਸ ਤਰ੍ਹਾਂ ਭਾਰਤ ਨੂੰ 263 ਦੌੜਾਂ ਦੀ ਵੱਡੀ ਬੜ੍ਹਤ ਮਿਲ ਗਈ। ਇਸ ਤੋਂ ਬਾਅਦ ਮਯੰਕ ਅਗਰਵਾਲ ਅਤੇ ਚੇਤੇਸ਼ਵਰ ਪੁਜਾਰਾ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਦਾ ਸਕੋਰ ਬਿਨਾਂ ਕਿਸੇ ਵਿਕਟ ਦੇ 69 ਦੌੜਾਂ ਹੈ। ਮਯੰਕ ਅਗਰਵਾਲ 38 ਅਤੇ ਚੇਤੇਸ਼ਵਰ ਪੁਜਾਰਾ 29 ਦੌੜਾਂ ਬਣਾ ਕੇ ਨਾਬਾਦ ਪਰਤੇ।
Mayank Agarwal and Cheteshwar Pujara take India to stumps at 69/0, with a lead of 332.#WTC23 | #INDvNZ | https://t.co/EdvFj8yST5 pic.twitter.com/25MFyQOEwL
— ICC (@ICC) December 4, 2021
ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 325 ਦੌੜਾਂ ਬਣਾਈਆਂ ਸਨ। ਜਵਾਬ ‘ਚ ਮਹਿਮਾਨ ਟੀਮ ਆਪਣੀ ਪਹਿਲੀ ਪਾਰੀ ‘ਚ 62 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਟੀਮ ਇੰਡੀਆ ਨੂੰ 263 ਦੌੜਾਂ ਦੀ ਲੀਡ ਮਿਲ ਗਈ। ਹਾਲਾਂਕਿ ਕਪਤਾਨ ਵਿਰਾਟ ਕੋਹਲੀ ਨੇ ਮਹਿਮਾਨ ਟੀਮ ਨੂੰ ਫਾਲੋਆਨ ਨਹੀਂ ਦਿੱਤਾ ਅਤੇ ਭਾਰਤ ਦੀ ਦੂਜੀ ਪਾਰੀ ਜਾਰੀ ਹੈ। ਇਸ ਤੋਂ ਪਹਿਲਾ ਟੀਮ ਇੰਡੀਆ ਨੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।