ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁੱਕਰਵਾਰ ਨੂੰ ਵੈਲਿੰਗਟਨ ‘ਚ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਦੋਵਾਂ ਦੇਸ਼ਾਂ ਵਿਚਾਲੇ ਇਹ ਟੀ-20 ਅੰਤਰਰਾਸ਼ਟਰੀ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12 ਵਜੇ ਤੋਂ ਖੇਡਿਆ ਜਾਵੇਗਾ। ਟੀਮ ਇੰਡੀਆ ਦੇ ਕਪਤਾਨ ਹਾਰਦਿਕ ਪਾਂਡਿਆ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 ਮੈਚ ਲਈ ਪਲੇਇੰਗ ਇਲੈਵਨ ‘ਚ ਕਈ ਵੱਡੇ ਬਦਲਾਅ ਕਰ ਸਕਦੇ ਹਨ।
ਪਹਿਲੇ ਟੀ-20 ਮੈਚ ‘ਚ ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਭਾਰਤੀ ਟੀਮ ਪ੍ਰਬੰਧਨ ਰਿਸ਼ਭ ਪੰਤ ਨੂੰ ਓਪਨਿੰਗ ‘ਚ ਮੌਕਾ ਦੇਣਾ ਚਾਹੇਗਾ। ਭਾਰਤ ਨਿਊਜ਼ੀਲੈਂਡ ਖਿਲਾਫ ਦੂਜੇ ਦਰਜੇ ਦੀ ਟੀਮ ਮੈਦਾਨ ‘ਚ ਉਤਾਰ ਰਿਹਾ ਹੈ ਪਰ ਇਸ ਦੇ ਬਾਵਜੂਦ ਟੀਮ ਦੇ ਮੈਂਬਰਾਂ ਕੋਲ ਵਧੀਆ ਅੰਤਰਰਾਸ਼ਟਰੀ ਤਜਰਬਾ ਹੈ। ਚਾਰ ਸਾਲ ਪਹਿਲਾਂ ਨਿਊਜ਼ੀਲੈਂਡ ‘ਚ ਅੰਡਰ-19 ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਨਾਲ ਸੁਰਖੀਆਂ ‘ਚ ਬਣੇ ਸ਼ੁਭਮਨ ਗਿੱਲ ਦੇ ਵੈਲਿੰਗਟਨ ‘ਚ ਟੀ-20 ‘ਚ ਡੈਬਿਊ ਕਰਨ ਦੀ ਉਮੀਦ ਹੈ। ਪਿਛਲੇ 12 ਮਹੀਨਿਆਂ ‘ਚ ਈਸ਼ਾਨ ਕਿਸ਼ਨ ਨੂੰ ਚੋਟੀ ਦੇ ਕ੍ਰਮ ‘ਚ ਨਿਯਮਿਤ ਤੌਰ ‘ਤੇ ਮੌਕੇ ਮਿਲ ਰਹੇ ਹਨ ਅਤੇ ਇਸ ਸੀਰੀਜ਼ ‘ਚ ਉਨ੍ਹਾਂ ਕੋਲ ਖੁਦ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ‘ਚ ਸਥਾਪਿਤ ਕਰਨ ਦਾ ਚੰਗਾ ਮੌਕਾ ਹੋਵੇਗਾ।