ਬਾਰਡਰ ਗਾਵਸਕਰ ਟਰਾਫੀ 2024 ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ 22 ਨਵੰਬਰ ਤੋਂ ਪਰਥ ਵਿੱਚ ਖੇਡਿਆ ਜਾਵੇਗਾ। ਬਾਰਡਰ-ਗਾਵਸਕਰ ਟਰਾਫੀ ਸਭ ਤੋਂ ਵੱਡੀ ਟੈਸਟ ਸੀਰੀਜ਼ ਵਿੱਚੋਂ ਇੱਕ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾਣ ਵਾਲੀ ਇਹ ਸੀਰੀਜ਼ 22 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਬਾਰਡਰ-ਗਾਵਸਕਰ ਟਰਾਫੀ ਇਸ ਸਮੇਂ ਭਾਰਤ ਦੇ ਨਾਮ ਹੈ, ਜਿਸ ਨੇ 2022-23 ਵਿੱਚ ਆਸਟਰੇਲੀਆ ਨੂੰ ਘਰੇਲੂ ਮੈਦਾਨ ਵਿੱਚ 2-1 ਨਾਲ ਹਰਾਇਆ ਸੀ। ਹੁਣ ਟੀਮ ਇੰਡੀਆ ਇਸ ਸੀਰੀਜ਼ ਲਈ ਆਸਟ੍ਰੇਲੀਆ ਗਈ ਹੈ। ਇਸ ਸੀਰੀਜ਼ ‘ਚ ਭਾਰਤੀ ਟੀਮ ਲਈ ਕਾਫੀ ਕੁਝ ਦਾਅ ‘ਤੇ ਲੱਗਾ ਹੋਇਆ ਹੈ। ਟੀਮ ਦੇ ਕੁਝ ਖਿਡਾਰੀਆਂ ਦਾ ਕਰੀਅਰ ਵੀ ਬਾਰਡਰ-ਗਾਵਸਕਰ ਟਰਾਫੀ ਨਾਲ ਤੈਅ ਹੋਵੇਗਾ।