ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਡਰ-19 ਏਸ਼ੀਆ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਲਈ ਖੇਡਣ ਵਾਲੇ ਉਦੈ ਸਹਾਰਨ ਨੂੰ ਇਸ ਟੀਮ ਦੀ ਕਮਾਨ ਸੌਂਪੀ ਗਈ ਹੈ। ਇਹ ਟੂਰਨਾਮੈਂਟ ਦੁਬਈ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 8 ਦਸੰਬਰ ਤੋਂ ਸ਼ੁਰੂ ਹੋਵੇਗਾ ਜਦਕਿ ਫਾਈਨਲ ਮੈਚ 17 ਦਸੰਬਰ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਅੰਡਰ-19 ਏਸ਼ੀਆ ਕੱਪ ਦੀ ਡਿਫੈਂਡਿੰਗ ਚੈਂਪੀਅਨ ਹੈ। ਯਾਨੀ ਇਸ ਤੋਂ ਪਹਿਲਾਂ ਪਿਛਲੇ ਸੀਜ਼ਨ ‘ਚ ਭਾਰਤ ਨੇ ਇਹ ਖਿਤਾਬ ਜਿੱਤਿਆ ਸੀ। ਭਾਰਤ ਦੀ ਅੰਡਰ-19 ਟੀਮ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ। ਅੰਡਰ-19 ਭਾਰਤੀ ਟੀਮ ਨੇ ਸਭ ਤੋਂ ਵੱਧ 8 ਟਰਾਫੀਆਂ ਆਪਣੇ ਨਾਂ ਕੀਤੀਆਂ ਹਨ।
ਇਸ ਵਾਰ 2023 ਏਸ਼ੀਆ ਕੱਪ ਲਈ ਜੂਨੀਅਰ ਕ੍ਰਿਕਟ ਕਮੇਟੀ ਵੱਲੋਂ 15 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ। ਟੀਮ ਵਿੱਚ ਤਿੰਨ ਸਫ਼ਰੀ ਸਟੈਂਡਬਾਏ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੀਮ ਦੇ ਚਾਰ ਰਿਜ਼ਰਵ ਖਿਡਾਰੀਆਂ ਦਾ ਵੀ ਐਲਾਨ ਕੀਤਾ ਗਿਆ ਹੈ, ਜੋ ਟੀਮ ਨਾਲ ਦੁਬਈ ਨਹੀਂ ਜਾਣਗੇ।
ਅੰਡਰ-19 ਏਸ਼ੀਆ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ
ਅਰਸ਼ਿਨ ਕੁਲਾਰਨੀ, ਆਦਰਸ਼ ਸਿੰਘ, ਰੁਦਰ ਪਟੇਲ, ਸਚਿਨ, ਪ੍ਰਿਯਾਂਸ਼ੂ ਮੋਲੀਆ, ਮੁਸ਼ੀਰ ਖਾਨ, ਉਦੈ ਸਹਾਰਨ (ਕਪਤਾਨ), ਅਰਾਵਲੀ ਅਵਨੀਸ਼ ਰਾਓ, ਸੌਮਿਆ ਕੁਮਾਰ, ਮੁਰਗਨ ਅਭਿਸ਼ੇਕ, ਇਨੇਸ਼ ਮਹਾਜਨ, ਧਨੁਸ਼ ਗੌੜ, ਅਰਾਧਿਆ ਸ਼ੁਕਲਾ, ਨਮਾਮ ਤਿਵਾਰੀ, ਰਾਜ ਲਿੰਬਾਨੀ।
ਸਟੈਂਡਬਾਏ ਖਿਡਾਰੀ- ਪ੍ਰੇਮ ਦੇਵਕਰ, ਅੰਸ਼ ਗੋਸਾਈ, ਮੁਹੰਮਦ ਅਮਨ
4 ਰਿਜ਼ਰਵ ਖਿਡਾਰੀ ਜੋ ਟੀਮ ਨਾਲ ਨਹੀਂ ਗਏ
ਦਿਗਵਿਜੇ ਪਾਟਿਲ, ਜਯੰਤ ਗੋਇਤ, ਪੀ ਵਿਗਨੇਸ਼, ਕਿਰਨ ਚੋਰਮਾਲੇ