ਮੇਜ਼ਬਾਨ ਦੇਸ਼ ਭਾਰਤ ਨੇ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਮੁੱਖ ਕੋਚ ਥਾਮਸ ਡੇਨਰਬੀ ਨੇ 21 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਅਜੇ ਤੱਕ ਇਸ ਦੇ ਕਪਤਾਨ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 11 ਤੋਂ 30 ਅਕਤੂਬਰ ਤੱਕ ਭਾਰਤ ‘ਚ ਹੋਣ ਵਾਲਾ ਹੈ। ਇਸ ਟੂਰਨਾਮੈਂਟ ਵਿੱਚ 16 ਟੀਮਾਂ ਭਾਗ ਲੈਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਮੇਜ਼ਬਾਨ ਭਾਰਤ ਨੂੰ ਅਮਰੀਕਾ, ਮੋਰੋਕੋ ਅਤੇ ਬ੍ਰਾਜ਼ੀਲ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ।
ਭਾਰਤੀ ਟੀਮ 11 ਅਕਤੂਬਰ ਨੂੰ ਅਮਰੀਕਾ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ 14 ਅਕਤੂਬਰ ਨੂੰ ਉਸਦਾ ਦੂਜਾ ਮੈਚ ਮੋਰੱਕੋ ਅਤੇ 17 ਅਕਤੂਬਰ ਨੂੰ ਤੀਜਾ ਮੈਚ ਬ੍ਰਾਜ਼ੀਲ ਨਾਲ ਹੋਵੇਗਾ। ਟੀਮ ਇੰਡੀਆ ਦੇ ਸਾਰੇ ਮੈਚਾਂ ਦੀ ਮੇਜ਼ਬਾਨੀ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਨੂੰ ਮਿਲੀ ਹੈ। ਜਦਕਿ ਟੂਰਨਾਮੈਂਟ ਦੇ ਬਾਕੀ ਮੈਚ ਨਵੀਂ ਮੁੰਬਈ ਅਤੇ ਗੋਆ ‘ਚ ਹੋਣਗੇ।
ਟੀਮ ਦਾ ਐਲਾਨ ਕਰਦੇ ਹੋਏ ਕੋਚ ਡੇਨਰਬੀ ਨੇ ਕਿਹਾ ਕਿ ਇਹ ਭਾਰਤੀ ਮਹਿਲਾ ਟੀਮ ਦਾ ਪਹਿਲਾ ਵਿਸ਼ਵ ਕੱਪ ਹੈ, ਜਿਸ ਦਾ ਪੱਧਰ ਅਤੇ ਚੁਣੌਤੀ ਬਹੁਤ ਵੱਖਰੀ ਹੈ। ਉਨ੍ਹਾਂ ਕਿਹਾ, ਇਹ ਸਾਰਿਆਂ ਲਈ ਨਵੀਂ ਸਥਿਤੀ ਹੈ। ਭਾਰਤ ਨੇ ਪਹਿਲਾਂ ਕਦੇ ਵਿਸ਼ਵ ਕੱਪ ਨਹੀਂ ਖੇਡਿਆ ਹੈ। ਇਹ ਬਿਲਕੁਲ ਵੱਖਰੇ ਪੱਧਰ ਦੀ ਖੇਡ ਹੋਵੇਗੀ। ਸਾਡੇ ਕੋਲ ਸਾਰਿਆਂ ਨੂੰ ਇਹ ਦਿਖਾਉਣ ਦਾ ਵਿਲੱਖਣ ਮੌਕਾ ਹੋਵੇਗਾ ਕਿ ਅਸੀਂ ਚੰਗੀ ਤਿਆਰੀ ਕੀਤੀ ਹੈ ਅਤੇ ਕੋਈ ਵੀ ਸਾਨੂੰ ਆਸਾਨੀ ਨਾਲ ਨਹੀਂ ਹਰਾ ਸਕਦਾ। ਭਾਰਤੀ ਕੋਚ ਨੇ ਕਿਹਾ, ਜਦੋਂ ਤੁਸੀਂ ਮੈਦਾਨ ‘ਤੇ ਹੁੰਦੇ ਹੋ ਤਾਂ ਸਭ ਕੁਝ ਪਿੱਛੇ ਰਹਿ ਜਾਂਦਾ ਹੈ ਅਤੇ ਤੁਹਾਨੂੰ ਸਿਰਫ ਖੇਡ ‘ਤੇ ਧਿਆਨ ਦੇਣਾ ਹੁੰਦਾ ਹੈ। ਕੁੜੀਆਂ ਨੂੰ ਇਹੀ ਕਰਨਾ ਚਾਹੀਦਾ ਹੈ। “ਅਸੀਂ ਜੇਤੂ ਦਾਅਵੇਦਾਰ ਵਜੋਂ ਟੂਰਨਾਮੈਂਟ ਵਿੱਚ ਨਹੀਂ ਜਾ ਰਹੇ ਹਾਂ। ਮੇਰਾ ਮੰਨਣਾ ਹੈ ਕਿ ਦਬਾਅ ਵਿਰੋਧੀ ਟੀਮਾਂ ‘ਤੇ ਹੋਵੇਗਾ।
ਟੀਮ
ANNOUNCEMENT
Here's the list of
Young Tigresses
, who will be fighting for
in the FIFA U-17 Women's World Cup
#U17WWC
#BackTheBlue
#ShePower
#IndianFootball
pic.twitter.com/q2ClqkSinm
— Indian Football Team (@IndianFootball) October 5, 2022