ਟੀਮ ਇੰਡੀਆ ਨੇ ਅੰਡਰ 19 ਏਸ਼ੀਆ ਕੱਪ 2024 ਦੇ ਫਾਈਨਲ ‘ਚ ਐਂਟਰੀ ਕਰ ਲਈ ਹੈ। ਭਾਰਤ ਨੇ ਸੈਮੀਫਾਈਨਲ ਮੈਚ ‘ਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਇਹ ਮੈਚ ਸਿਰਫ਼ 21.4 ਓਵਰਾਂ ਵਿੱਚ ਜਿੱਤਿਆ ਹੈ। ਵੈਭਵ ਸੂਰਿਆਵੰਸ਼ੀ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਵੈਭਵ ਨੇ ਧਮਾਕੇਦਾਰ ਅਰਧ ਸੈਂਕੜਾ ਲਗਾਇਆ। ਦਿਲਚਸਪ ਗੱਲ ਇਹ ਹੈ ਕਿ ਇਹ ਵੈਭਵ ਦਾ ਲਗਾਤਾਰ ਦੂਜਾ ਅਰਧ ਸੈਂਕੜਾ ਸੀ। ਇਸ ਤੋਂ ਪਹਿਲਾਂ ਵੈਭਵ ਨੇ ਯੂਏਈ ਖਿਲਾਫ ਵੀ ਆਪਣੀ ਤਾਕਤ ਦਿਖਾਈ ਸੀ।