ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ਮੈਚ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੈਸਟ ਸੀਰੀਜ਼ 1-2 ਨਾਲ ਹਾਰਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਵਨਡੇ ਸੀਰੀਜ਼ ‘ਚ ਹਾਰ ਦਾ ਸਿਲਸਿਲਾ ਖਤਮ ਹੋ ਜਾਵੇਗਾ ਪਰ ਪਹਿਲੇ ਹੀ ਮੈਚ ‘ਚ ਭਾਰਤੀ ਟੀਮ ਦੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵੇਂ ਹੀ ਅਸਫਲ ਰਹੇ। ਦੱਖਣੀ ਅਫਰੀਕਾ ਵੱਲੋਂ ਦਿੱਤੇ 297 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ‘ਚ ਭਾਰਤੀ ਬੱਲੇਬਾਜ਼ ਨਾਕਾਮ ਰਹੇ ਅਤੇ ਟੀਮ ਇੰਡੀਆ 31 ਦੌੜਾਂ ਨਾਲ ਮੈਚ ਹਾਰ ਗਈ।
South Africa complete a 31-run win 👏🏻
The hosts go 1-0 up in the three-match ODI series 🎉
Watch the series live on https://t.co/CPDKNxoJ9v (in select regions)#SAvIND | https://t.co/P4UbRkIzIW pic.twitter.com/LofDcqnBMa
— ICC (@ICC) January 19, 2022
ਅੰਤ ਵਿੱਚ ਸ਼ਾਰਦੁਲ ਠਾਕੁਰ ਨੇ ਵੀ ਨਾਬਾਦ ਅਰਧ ਸੈਂਕੜਾ ਜੜਿਆ ਪਰ ਉਹ ਟੀਮ ਦੀ ਹਾਰ ਨੂੰ ਟਾਲ ਨਹੀਂ ਸਕੇ। ਇਸ ਹਾਰ ਨਾਲ ਭਾਰਤ 3 ਮੈਚਾਂ ਦੀ ਵਨਡੇ ਸੀਰੀਜ਼ ‘ਚ 0-1 ਨਾਲ ਪਿੱਛੇ ਹੋ ਗਿਆ ਹੈ ਅਤੇ ਹੁਣ ਭਾਰਤ ਨੂੰ ਸੀਰੀਜ਼ ਜਿੱਤਣ ਲਈ ਆਖਰੀ ਦੋਵੇਂ ਮੈਚ ਜਿੱਤਣੇ ਪੈਣਗੇ।