ਰੋਡ ਸੇਫਟੀ ਵਰਲਡ ਸੀਰੀਜ਼ ਅੱਜ (10 ਸਤੰਬਰ) ਤੋਂ ਸ਼ੁਰੂ ਹੋ ਰਹੀ ਹੈ। ਪਹਿਲੇ ਦਿਨ ਇੰਡੀਆ ਲੈਜੇਂਡਸ ਅਤੇ ਦੱਖਣੀ ਅਫਰੀਕਾ ਲੀਜੈਂਡਜ਼ ਆਹਮੋ-ਸਾਹਮਣੇ ਹਨ। ਭਾਰਤੀ ਟੀਮ ‘ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਸਿਕਸਰ ਕਿੰਗ ਯੁਵਰਾਜ ਅਤੇ ਟਰਬਨੇਟਰ ਹਰਭਜਨ ਸਿੰਘ ਸਮੇਤ ਕਈ ਸਾਬਕਾ ਦਿੱਗਜ ਕ੍ਰਿਕਟਰ ਹਨ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਟੀਮ ‘ਚ ਜੌਂਟੀ ਰੋਡਸ, ਮਖਾਯਾ ਐਂਟਨੀ ਅਤੇ ਲਾਂਸ ਕਲੂਜ਼ਨਰ ਵਰਗੇ ਸਟਾਰ ਖਿਡਾਰੀ ਵੀ ਨਜ਼ਰ ਆਉਣਗੇ।
ਰੋਡ ਸੇਫਟੀ ਵਰਲਡ ਸੀਰੀਜ਼ ਦਾ ਇਹ ਉਦਘਾਟਨੀ ਮੈਚ ਅੱਜ (10 ਸਤੰਬਰ) ਸ਼ਾਮ 7.30 ਵਜੇ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਦਾ ਲਾਈਵ ਟੈਲੀਕਾਸਟ ਸਪੋਰਟਸ-18 ਚੈਨਲ ‘ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਮੈਚ ਦੀ ਲਾਈਵ ਸਟ੍ਰੀਮਿੰਗ ਵੂਟ ਐਪ ‘ਤੇ ਵੀ ਵੇਖੀ ਜਾ ਸਕਦੀ ਹੈ।