ਚੈਂਪੀਅਨਸ ਟਰਾਫੀ ਦੇ ਗਰੁੱਪ ਪੜਾਅ ਦਾ ਆਖਰੀ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਟੀਮ ਇੰਡੀਆ ਟੂਰਨਾਮੈਂਟ ‘ਚ ਪਹਿਲੀ ਵਾਰ ਪਹਿਲਾਂ ਬੱਲੇਬਾਜ਼ੀ ਕਰੇਗੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਖਿਲਾਫ ਦੌੜਾਂ ਦਾ ਪਿੱਛਾ ਕੀਤਾ ਸੀ।
ਹਾਲਾਂਕਿ ਭਾਰਤੀ ਟੀਮ ਆਪਣੀ ਪਲੇਇੰਗ ਇਲੈਵਨ ‘ਚ ਬਦਲਾਅ ਦੇ ਨਾਲ ਨਿਊਜ਼ੀਲੈਂਡ ਖਿਲਾਫ ਉਤਰੀ ਹੈ। ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਜਗ੍ਹਾ ਸਪਿਨਰ ਵਰੁਣ ਚੱਕਰਵਰਤੀ ਨੂੰ ਭਾਰਤ ਦੇ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਵਰੁਣ ਚੱਕਰਵਰਤੀ ਪਹਿਲੀ ਵਾਰ ਟੂਰਨਾਮੈਂਟ ‘ਚ ਖੇਡਦੇ ਨਜ਼ਰ ਆਉਣਗੇ। ਜਦਕਿ ਅਰਸ਼ਦੀਪ ਸਿੰਘ ਨੂੰ ਅੱਜ ਦੇ ਮੁਕਾਬਲੇ ‘ਚ ਵੀ ਮੌਕਾ ਨਹੀਂ ਦਿੱਤਾ ਗਿਆ।