ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਤੋਂ ਆਇਆ ਇੱਕ ਹੋਰ ਜਹਾਜ਼ ਅੰਮ੍ਰਿਤਸਰ ‘ਚ ਲੈਂਡ ਹੋਇਆ ਹੈ। ਰਾਤ ਕਰੀਬ 11.35 ‘ਤੇ ਇਹ ਜਹਾਜ਼ ਪੰਜਾਬ ਦੀ ਧਰਤੀ ‘ਤੇ ਉੱਤਰਿਆ ਹੈ। ਅਮਰੀਕਾ ‘ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ 116 ਭਾਰਤੀਆਂ ਨੂੰ ਲੈ ਕੇ ਜਹਾਜ਼ ਅਮਰੀਕਾ ਤੋਂ ਪੰਜਾਬ ਪਹੁੰਚਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ 65 ਪੰਜਾਬੀਆਂ ਸਮੇਤ 116 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਸ਼ਨੀਵਾਰ ਨੂੰ ਭਾਰਤ ਉੱਤਰਿਆ ਹੈ।
