ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ 2021 ਦੇ ਸੈਮੀਫਾਈਨਲ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਾਪਾਨ ਦੀ ਹਾਕੀ ਟੀਮ ਨੇ ਭਾਰਤ ਨੂੰ 5-3 ਨਾਲ ਮਾਤ ਦਿੱਤੀ ਹੈ। ਹੁਣ ਫਾਈਨਲ ਵਿੱਚ ਜਾਪਾਨ ਦਾ ਮੁਕਾਬਲਾ ਕੋਰੀਆ ਨਾਲ ਹੋਵੇਗਾ। ਭਾਰਤੀ ਹਾਕੀ ਟੀਮ 2018 ਦੀ ਚੈਂਪੀਅਨਜ਼ ਟਰਾਫੀ ਵਿੱਚ ਚੈਂਪੀਅਨ ਬਣੀ ਸੀ। ਸੈਮੀਫਾਈਨਲ ‘ਚ ਹਾਰਨ ਤੋਂ ਬਾਅਦ ਭਾਰਤ ਹੁਣ ਕਾਂਸੀ ਦੇ ਤਗਮੇ ਲਈ ਪਾਕਿਸਤਾਨ ਨਾਲ ਭਿੜੇਗਾ। ਦਿਲਚਸਪ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਛੇ ਦਿਨਾਂ ਦੇ ਅੰਦਰ ਇਹ ਦੂਜਾ ਮੈਚ ਹੋਵੇਗਾ।
ਹੁਣ ਤੀਜੇ ਸਥਾਨ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ 22 ਦਸੰਬਰ ਨੂੰ ਢਾਕਾ ਵਿੱਚ ਭਿੜਨਗੀਆਂ। | ਇਸ ਤੋਂ ਪਹਿਲਾਂ 17 ਦਸੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਗਿਆ ਸੀ। ਇਸ ਵਿੱਚ ਭਾਰਤ ਨੇ 3-1 ਨਾਲ ਜਿੱਤ ਦਰਜ ਕੀਤੀ ਸੀ।