ਯਮਨ ਦੇ ਹੂਤੀ ਵਿਦਰੋਹੀਆਂ ਨੇ ਚਾਲਕ ਦਲ ਦੇ 25 ਮੈਂਬਰਾਂ ਸਮੇਤ ਇੱਕ ਕਾਰਗੋ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਉਹ ਇਕ ਵਾਰ ਫਿਰ ਦੁਨੀਆ ਭਰ ‘ਚ ਚਰਚਾ ‘ਚ ਆ ਗਏ ਹਨ। ਜਹਾਜ਼ ਦਾ ਨਾਂ ‘ਗਲੈਕਸੀ ਲੀਡਰ’ ਹੈ, ਜੋ ਤੁਰਕੀ ਤੋਂ ਭਾਰਤ ਆ ਰਿਹਾ ਸੀ। ਇਜ਼ਰਾਈਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਜਹਾਜ਼ ਉਸ ਦਾ ਨਹੀਂ ਹੈ।ਅਹਿਮ ਗੱਲ ਇਹ ਹੈ ਕਿ ਨੂੰ ਬਿਲਕੁਲ ਫ਼ਿਲਮੀ ਸਟਾਈਲ ਦੇ ਵਿੱਚ ਹਾਈਜੈਕ ਕੀਤਾ ਗਿਆ ਹੈ। ਦੱਸ ਦੇਈਏ ਕਿ ਅਜਿਹੀਆਂ ਵੀਡਿਓਜ਼ ਅਕਸਰ ਫਿਲਮਾਂ ‘ਚ ਹੀ ਦੇਖਣ ਨੂੰ ਮਿਲਦੀਆਂ ਹਨ ਪਰ ਹੂਤੀ ਬਾਗੀਆਂ ਨੇ ਸਮੁੰਦਰ ਦੇ ਵਿਚਕਾਰ ਚੱਲਦੇ ਜਹਾਜ਼ ‘ਤੇ ਇਸ ਸਟਾਈਲ ਨੂੰ ਦਿਖਾਇਆ ਹੈ।
ਜੀ ਹਾਂ, ਜਹਾਜ਼ ਨੂੰ ਹਾਈਜੈਕ ਕਰਨ ਦੀ ਇਹ ਵੀਡੀਓ ਅਸਲ ਵਿੱਚ ਲਾਲ ਸਾਗਰ ਦੀ ਹੈ। ਹੂਤੀ ਬਾਗੀ ਲਾਲ ਸਾਗਰ ਵਿੱਚ ਚੱਲ ਰਹੇ ਇੱਕ ਜਹਾਜ਼ ‘ਤੇ ਹੈਲੀਕਾਪਟਰ ਤੋਂ ਉਤਰਦੇ ਹਨ ਅਤੇ ਫਿਰ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਲਗਾਉਂਦੇ ਹੋਏ ਗੋਲੀਬਾਰੀ ਸ਼ੁਰੂ ਕਰਦੇ ਹਨ। ਇਸ ਤੋਂ ਬਾਅਦ, ਉਹ ਅੱਗੇ ਵੱਧਦੇ ਹਨ ਅਤੇ ਜਹਾਜ਼ ਦੇ ਕੈਬਿਨ ਵਿਚ ਜਾਂਦੇ ਹਨ ਅਤੇ ਉਥੇ ਮੌਜੂਦ ਸਟਾਫ ਨੂੰ ਆਤਮ ਸਮਰਪਣ ਕਰਨ ਲਈ ਕਹਿੰਦੇ ਹਨ। ਦੱਸ ਦੇਈਏ ਕਿ ਇਸ ਜਹਾਜ਼ ਵਿੱਚ 25 ਲੋਕ ਸਵਾਰ ਸਨ। ਹੂਤੀ ਬਾਗੀਆਂ ਨੇ ਹੂਤੀ ਟੀਵੀ ਚੈਨਲ ਅਲ ਮਸ਼ੀਰਾਹ ‘ਤੇ ਇਸ ਜਹਾਜ਼ ਨੂੰ ਹਾਈਜੈਕ ਕਰਨ ਦਾ ਵੀਡੀਓ ਜਾਰੀ ਕੀਤਾ ਹੈ। ਹੂਤੀ ਬਾਗੀਆਂ ਦਾ ਦਾਅਵਾ ਹੈ ਕਿ ਇਸ ਹਾਈਜੈਕ ਕੀਤੇ ਜਹਾਜ਼ ਦਾ ਇਜ਼ਰਾਈਲ ਨਾਲ ਸਬੰਧ ਹੈ ਪਰ ਇਜ਼ਰਾਈਲ ਨੇ ਹੂਤੀ ਬਾਗੀਆਂ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ।