ਭਾਰਤੀ ਟੀਮ ਨੇ ਤੀਜੇ ਵਨਡੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਸਟਇੰਡੀਜ਼ ਨੂੰ ਹਰਾ ਦਿੱਤਾ ਹੈ। ਭਾਰਤੀ ਟੀਮ ਨੇ ਲਗਾਤਾਰ ਤੀਜੀ ਜਿੱਤ ਦੇ ਨਾਲ ਵਿੰਡੀਜ਼ ਦਾ ਕਲੀਨ ਸਵੀਪ ਕਰ ਦਿੱਤਾ। ਟੀਮ ਇੰਡੀਆ ਨੇ ਤੀਜੇ ਵਨਡੇ ਵਿੱਚ 96 ਦੌੜਾਂ ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 265 ਦੌੜਾਂ ਬਣਾਈਆਂ ਸੀ, ਜਿਸ ਦੇ ਜਵਾਬ ‘ਚ ਵਿੰਡੀਜ਼ ਦੀ ਟੀਮ 169 ਦੌੜਾਂ ‘ਤੇ ਹੀ ਢੇਰ ਹੋ ਗਈ।
ਭਾਰਤ ਵੱਲੋਂ ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ। ਗੇਂਦਬਾਜ਼ੀ ਵਿੱਚ ਦੀਪਕ ਚਾਹਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ ਅਤੇ ਕੁਲਦੀਪ ਯਾਦਵ ਨੇ ਵਧੀਆ ਪ੍ਰਦਰਸ਼ਨ ਕੀਤਾ। ਸਿਰਾਜ ਅਤੇ ਕ੍ਰਿਸ਼ਨਾ ਨੇ 3-3 ਵਿਕਟਾਂ ਆਪਣੇ ਨਾਂ ਕੀਤੀਆਂ। ਕੁਲਦੀਪ, ਦੀਪਕ ਚਾਹਰ ਨੇ 2-2 ਵਿਕਟਾਂ ਹਾਸਿਲ ਕੀਤੀਆਂ। ਵੈਸਟਇੰਡੀਜ਼ ਲਈ ਨਿਕੋਲਸ ਪੂਰਨ ਨੇ 34 ਅਤੇ ਓਡਿਨ ਸਮਿਥ ਨੇ 36 ਦੌੜਾਂ ਬਣਾਈਆਂ।