ਭਾਰਤ ਨੇ 3 ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ ਹਰਾ ਦਿੱਤਾ ਹੈ। ਕੋਚ ਗੰਭੀਰ ਅਤੇ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ ਹੈ। ਸ਼੍ਰੀਲੰਕਾ ਦੇ ਸਾਹਮਣੇ 214 ਦੌੜਾਂ ਦਾ ਟੀਚਾ ਸੀ ਪਰ ਚੰਗੀ ਸ਼ੁਰੂਆਤ ਦੇ ਬਾਵਜੂਦ ਚਰਿਥ ਅਸਾਲੰਕਾ ਦੀ ਕਪਤਾਨੀ ਵਾਲੀ ਸ਼੍ਰੀਲੰਕਾ 19.2 ਓਵਰਾਂ ‘ਚ 170 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ 3 ਟੀ-20 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੋ ਗਿਆ ਹੈ। ਦਰਅਸਲ, ਇੱਕ ਸਮੇਂ ਸ਼੍ਰੀਲੰਕਾ ਦੀ ਟੀਮ ਚੰਗੀ ਸਥਿਤੀ ਵਿੱਚ ਸੀ ਪਰ ਇਸ ਤੋਂ ਬਾਅਦ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਜ਼ਬਰਦਸਤ ਵਾਪਸੀ ਕੀਤੀ।
ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਕੁਸਲ ਮੈਂਡਿਸ ਅਤੇ ਪਥੁਮ ਨਿਸ਼ੰਕਾ ਨੇ ਪਹਿਲੀ ਵਿਕਟ ਲਈ 8.3 ਓਵਰਾਂ ਵਿੱਚ 84 ਦੌੜਾਂ ਜੋੜੀਆਂ। ਇਕ ਸਮੇਂ ਸ਼੍ਰੀਲੰਕਾ ਦਾ ਸਕੋਰ 14.1 ਓਵਰਾਂ ‘ਚ 1 ਵਿਕਟ ‘ਤੇ 140 ਦੌੜਾਂ ਸੀ ਪਰ ਇਸ ਤੋਂ ਬਾਅਦ ਮੇਜ਼ਬਾਨ ਸ਼੍ਰੀਲੰਕਾ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ।