ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਉਨ੍ਹਾਂ ਦੇ ਘਰ ‘ਤੇ ਸੈਂਚੁਰੀਅਨ ਟੈਸਟ ‘ਚ 113 ਦੌੜਾਂ ਨਾਲ ਹਰਾਇਆ ਹੈ। ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਦੀ ਇਹ ਲਗਾਤਾਰ 5ਵੀਂ ਟੈਸਟ ਜਿੱਤ ਹੈ। ਇਸ ਨਾਲ ਭਾਰਤੀ ਟੀਮ ਨੇ 3 ਟੈਸਟ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਰੀਕੀ ਟੀਮ ਪੰਜਵੇਂ ਦਿਨ 191 ਦੌੜਾਂ ‘ਤੇ ਢੇਰ ਹੋ ਗਈ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੇ 3-3 ਵਿਕਟਾਂ ਲਈਆਂ, ਜਦਕਿ ਮੁਹੰਮਦ. ਸਿਰਾਜ ਅਤੇ ਆਰ. ਅਸ਼ਵਿਨ ਨੇ 2-2 ਵਿਕਟਾਂ ਹਾਸਿਲ ਕੀਤੀਆਂ।
ਟੀਮ ਇੰਡੀਆ ਨੇ ਸੈਂਚੁਰੀਅਨ ਦੇ ਸੁਪਰ ਸਪੋਰਟ ਪਾਰਕ ‘ਚ ਖੇਡੇ ਗਏ ਪਹਿਲੇ ਟੈਸਟ ‘ਚ ਦੱਖਣੀ ਅਫਰੀਕਾ ਨੂੰ 113 ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਭਾਰਤ ਸੈਂਚੁਰੀਅਨ ਜਿੱਤਣ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੈਂਚੁਰੀਅਨ ਵਿੱਚ ਟੀਮ ਇੰਡੀਆ ਦੀ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਕੋਈ ਵੀ ਏਸ਼ਿਆਈ ਟੀਮ ਸੈਂਚੁਰੀਅਨ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਨਹੀਂ ਸਕੀ ਸੀ। ਇਸ ਮੈਦਾਨ ‘ਤੇ ਮੇਜ਼ਬਾਨ ਟੀਮ ਦੀ ਇਹ ਤੀਜੀ ਹਾਰ ਹੈ।