ਪੈਰਿਸ ਓਲੰਪਿਕ 2024 ‘ਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੈਚ ‘ਚ 3-2 ਨਾਲ ਹਰਾਇਆ ਹੈ। ਭਾਰਤ ਲਈ ਮਨਦੀਪ ਸਿੰਘ, ਵਿਵੇਕ ਸਾਗਰ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ। ਹਰਮਨਪ੍ਰੀਤ ਨੇ 59ਵੇਂ ਮਿੰਟ ਵਿੱਚ ਟੀਮ ਇੰਡੀਆ ਲਈ ਜੇਤੂ ਗੋਲ ਕੀਤਾ।
ਨਿਊਜ਼ੀਲੈਂਡ ਨੇ ਪਹਿਲੇ ਕੁਆਰਟਰ ਵਿੱਚ 0-1 ਦੀ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਭਾਰਤ ਨੇ ਵਾਪਸੀ ਕਰਦੇ ਹੋਏ 1-1 ਨਾਲ ਬਰਾਬਰੀ ਕਰ ਲਈ। ਟੀਮ ਇੰਡੀਆ ਨੇ ਤੀਜੇ ਕੁਆਰਟਰ ਵਿੱਚ 2-1 ਦੀ ਬੜ੍ਹਤ ਬਣਾ ਲਈ ਸੀ। ਪਰ ਨਿਊਜ਼ੀਲੈਂਡ ਨੇ ਚੌਥੇ ਕੁਆਰਟਰ ‘ਚ ਵਾਪਸੀ ਕੀਤੀ ਅਤੇ ਮੈਚ 2-2 ਨਾਲ ਡਰਾਅ ‘ਤੇ ਪਹੁੰਚ ਗਿਆ। ਅੰਤ ਵਿੱਚ ਹਰਮਨਪ੍ਰੀਤ ਨੇ ਜੇਤੂ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ।