ਭਾਰਤ ਨੇ ਪਹਿਲੇ T20 ਮੈਚ ਵਿੱਚ ਆਇਰਲੈਂਡ ਨੂੰ ਹਰਾ ਦਿੱਤਾ ਹੈ। ਇਸ ਮੈਚ ਵਿੱਚ ਆਇਰਲੈਂਡ ਨੂੰ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲੀ ਭਾਰਤੀ ਟੀਮ 3 ਟੀ-20 ਸੀਰੀਜ਼ ‘ਚ 1-0 ਨਾਲ ਅੱਗੇ ਹੋ ਗਈ ਹੈ। ਭਾਰਤੀ ਟੀਮ ਨੂੰ ਮੈਚ ਜਿੱਤਣ ਲਈ 140 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਮੀਂਹ ਕਾਰਨ ਖੇਡ ਪੂਰਾ ਨਹੀਂ ਹੋ ਸਕਿਆ। ਜਦੋਂ ਤੱਕ ਮੀਂਹ ਕਾਰਨ ਖੇਡ ਨੂੰ ਰੋਕਿਆ ਗਿਆ, ਉਦੋਂ ਤੱਕ ਟੀਮ ਇੰਡੀਆ ਨੇ 6.5 ਓਵਰਾਂ ਵਿੱਚ 2 ਵਿਕਟਾਂ ‘ਤੇ 47 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਖੇਡ ਮੁੜ ਸ਼ੁਰੂ ਨਹੀਂ ਹੋ ਸਕੀ। ਇਸ ਤਰ੍ਹਾਂ ਭਾਰਤੀ ਟੀਮ ਨੇ ਡਕਵਰਥ ਲੁਈਸ ਨਿਯਮ ਮੁਤਾਬਿਕ ਮੈਚ ਜਿੱਤ ਲਿਆ।
ਇਸ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਭਾਰਤੀ ਟੀਮ ਦੇ ਕਪਤਾਨ ਜਸਪ੍ਰੀਤ ਬੁਮਰਾਹ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਜਸਪ੍ਰੀਤ ਬੁਮਰਾਹ ਨੇ 4 ਓਵਰਾਂ ‘ਚ 24 ਦੌੜਾਂ ਦਿੱਤੀਆਂ ਅਤੇ 2 ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।