ਭਾਰਤੀ ਪੁਰਸ਼ ਹਾਕੀ ਟੀਮ ਨੇ ਯਾਦਗਾਰ ਪ੍ਰਦਰਸ਼ਨ ਕਰਦੇ ਹੋਏ ਪੈਰਿਸ ਓਲੰਪਿਕ 2024 ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਨੇ ਸ਼ੂਟਆਊਟ ਵਿੱਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾ ਦਿੱਤਾ ਹੈ। ਨਿਰਧਾਰਤ 60 ਮਿੰਟ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ, ਜਿਸ ਤੋਂ ਬਾਅਦ penalty shootout ਦਾ ਸਹਾਰਾ ਲਿਆ ਗਿਆ। ਸ਼ੂਟਆਊਟ ਵਿੱਚ ਪੀਆਰ ਸ਼੍ਰੀਜੇਸ਼ ਨੇ ਦੋ ਸ਼ਾਨਦਾਰ ਸੇਵ ਕੀਤੇ ਅਤੇ ਭਾਰਤ ਨੂੰ ਜਿੱਤ ਵੱਲ ਲੈ ਗਏ। ਭਾਰਤ ਦਾ ਸਾਹਮਣਾ ਹੁਣ ਸੈਮੀਫਾਈਨਲ ‘ਚ ਨੀਦਰਲੈਂਡ ਅਤੇ ਜਰਮਨੀ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਇਹ ਜਿੱਤ ਭਾਰਤੀ ਟੀਮ ਲਈ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਨੇ 43 ਮਿੰਟ ਤੱਕ 10 ਖਿਡਾਰੀਆਂ ਨਾਲ ਮੈਚ ਖੇਡਿਆ ਸੀ।
