ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਕਾਰਨ ਨਰਾਜ਼ਗੀ ਜਤਾਈ ਹੈ। ਇੰਨਾ ਹੀ ਨਹੀਂ ਇੰਦਰਜੀਤ ਨਿੱਕੂ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਪੰਜਾਬ ਛੱਡਣ ਦੀ ਗੱਲ ਕਹੀ ਹੈ। ਦਰਅਸਲ ਇੰਦਰਜੀਤ ਨਿੱਕੂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ।
ਨਿੱਕੂ ਨੇ ਲਿਖਿਆ ਹੈ ਕਿ “ਸ਼ੁਭਦੀਪ ਸਿੰਘ ਸਿੱਧੂ ਨੂੰ ਕਦੋਂ ਇੰਨਸਾਫ਼ ਮਿਲੂ, ਮਿਲੂ ਵੀ ਜਾਂ ਸਿੱਧੂ ਦੇ ਮਾਪੇ ਤੇ ਓਹਨੂੰ ਚਾਹੁੰਣ ਵਾਲੇ ਐਦਾਂ ਈ ਤੜਫ਼ਦੇ ਰਹਿਣਗੇ…?????
ਮੈਂ 25 ਸਾਲਾਂ ਤੋ ਆਪਣੇ ਪੰਜਾਬ ਵਿੱਚ ਰਹਿਕੇ, ਪੰਜਾਬੀ ਮਾਂ ਬੋਲੀ ਰਾਂਹੀਂ, ਗੁਰੂਆਂ ਦੀ ਬਖ਼ਸ਼ੀ ਦਸਤਾਰ ਕਰ ਕੇ, ਤੇ ਪੰਜਾਬੀ ਗੀਤਾਂ ਨਾਲ ਲੋਕਾਂ ਦੀ ਸੇਵਾ ਕਰ ਰਿਹਾਂ, ਸ਼ਿੱਧੂ ਵਾਂਗੂੰ ਕਦੇ ਆਪਣਾਂ ਪਿੰਡ ਨੀ ਛੱਡਿਆ, ਪਰ ਹੁਣ ਜੀਅ ਨੀ ਲੱਗਦਾ. ਸ਼ਗੋਂ ਬੱਚਿਆਂ ਦੇ ਫ਼ਿਊਚਰ ਨੂੰ ਲੈਕੇ ਫ਼ਿਕਰ ਹੋ ਰਹੀ ਆ,ਜਿਹੜੇ ਸਿੱਧੂ ਨੇ ਕਾਲੇ ਗੋਰਿਆਂ ਨੂੰ ਪੰਜਾਬੀ ਸੁਣਨ ਤੇ ਗਾਉਣ ਲਾ ਦਿੱਤਾ, ਮਰਨ ਤੋਂ ਬਾਅਦ ਵੀ ਕਰੋੜਾਂ ਰੁਪਏ ਟੈਕਸ ਪੇ ਕਰਦਾ ਸਰਜਾਰ ਨੂੰ, ਜੇ ਸਰਕਾਰਾਂ ਓਹਨੂੰ ਇੰਨਸਾਫ਼ ਨੀ ਦਵਾ ਸਕਦੀਆਂ, ਆਮ ਲੋਕਾਂ ਦਾ ਤਾਂ ਫ਼ਿਰ ਰੱਬ ਹੀ ਰਾਖਾ…..
ਮੈਂ ਖ਼ੁਦ ਹਰ ਸਰਕਾਰ ਲਈ ਪਤਾ ਨੀ ਕਿੰਨੀ ਕ ਫ਼ਰੀ ਸੇਵਾ ਕੀਤੀ, ਹੁਣ ਵਾਲੀ ਸਰਕਾਰ ਲਈ ਤਾਂ ਦਿਨ ਰਾਤ ਇੱਕ ਕਰਤੇ ਸੀ, ਪਰ ਬੁਰੇ ਵਕਤ ਚ’ ਹੈਲਪ ਤਾਂ ਦੂਰ ਦੀ ਗੱਲ, ਹਲੇ ਤੱਕ ਹਾਲ ਵੀ ਨੀ ਪੁਛਿਆ.ਲੱਗਦੈ ਹੁਣ ਮਜਬੂਰੀ ਚ’ ਆਪਣਾਂ ਵਤਨ ਛੱਡਣਾਂ ਪੈਣਾ ਜੋ ਮੈਂ ਤੇ ਮੇਰਾ ਪਰੀਵਾਰ ਕਦੇ ਨੀ ਚਾਉਦੇ ਸੀ। ਲ਼ੋਕਾਂ ਲਈ ਗਾਉਣ ਵਾਲੇ ਨਾਲ, ਲ਼ੋਕ ਤਾਂ ਪੂਰੀ ਦੁਨੀਆਂ ਲੈਕੇ ਖੜ ਗਏ, ਇੰਨਸਾਫ਼ ਦਿਵਾਉਣ ਵਾਲੇ ਪਤਾ ਨੀ ਕਿਉਂ ਸੁਤੇ ਪਏ ਨੇ। ਜੀਹਦੇ ਇੰਨਸਾਫ਼ ਲਈ ਪੂਰੀ ਦੁਨੀਆਂ ਗੁਹਾਰ ਲਾ ਰਹੀ ਆ, ਜੇ ਪੰਜਾਬ ਦੇ ਇਸ ਪੁੱਤ ਨੂੰ ਇੰਨਸਾਫ਼ ਨਹੀ ਦਿਵਾ ਸਕਦੀ ਸਰਕਾਰ ਤਾਂ ਸਰਕਾਰ ਨੂੰ ਪੰਜਾਬ ਦੀ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ ….”