ਬਹੁਤ ਹੀ ਰੋਮਾਂਚਕ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 16 ਦੌੜਾਂ ਨਾਲ ਹਰਾਇਆ। 207 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 190 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਹਾਲਾਂਕਿ ਇੱਕ ਸਮੇਂ ‘ਤੇ ਮੈਚ ਭਾਰਤ ਦੇ ਹੱਥੋਂ ਨਿਕਲ ਗਿਆ ਸੀ। ਪਰ ਅਕਸ਼ਰ ਪਟੇਲ, ਸੂਰਿਆਕੁਮਾਰ ਅਤੇ ਸ਼ਿਵਮ ਮਾਵੀ ਦੀਆਂ ਤੂਫਾਨੀ ਪਾਰੀਆਂ ਨੇ ਭਾਰਤ ਨੂੰ ਮੈਚ ਵਿੱਚ ਵਾਪਸੀ ਕਰਾ ਦਿੱਤੀ ਸੀ। ਸ਼੍ਰੀਲੰਕਾ ਨੇ ਆਖਰੀ ਓਵਰ ਵਿੱਚ ਭਾਰਤ ਨੂੰ ਹਰਾਇਆ ਹੈ। ਹੁਣ 7 ਜਨਵਰੀ ਨੂੰ ਸੀਰੀਜ਼ ਦੇ ਫੈਸਲਾਕੁੰਨ ਮੈਚ ‘ਚ ਦੋਵਾਂ ਟੀਮਾਂ ਵਿਚਾਲੇ ਟੱਕਰ ਹੋਵੇਗੀ।