[gtranslate]

ਨਿਊਜ਼ੀਲੈਂਡ ਤੇ ਭਾਰਤ ਵਿਚਕਾਰ ਹੋਣ ਵਾਲੇ ਦੂਜੇ T20 ‘ਤੇ ਛਾਏ ਸੰਕਟ ਦੇ ਬੱਦਲ !

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ 19 ਨਵੰਬਰ ਨੂੰ ਰਾਂਚੀ ‘ਚ ਖੇਡਿਆ ਜਾਣਾ ਹੈ। ਪਰ ਇਸ ਮੈਚ ‘ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਦਰਅਸਲ ਸ਼ੁੱਕਰਵਾਰ ਨੂੰ ਰਾਂਚੀ ‘ਚ ਹੋਣ ਵਾਲੇ ਇਸ ਮੈਚ ਨੂੰ ਮੁਲਤਵੀ ਕਰਨ ਜਾਂ ਸਟੇਡੀਅਮ ਦੀਅੱਧੀ ਸਮਰੱਥਾ ਨਾਲ ਮੈਚ ਕਰਵਾਉਣ ਦੀ ਇਜਾਜ਼ਤ ਦੇਣ ਦੀ ਮੰਗ ਦੇ ਨਾਲ ਝਾਰਖੰਡ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ।

ਝਾਰਖੰਡ ਹਾਈ ਕੋਰਟ ਦੇ ਐਡਵੋਕੇਟ ਧੀਰਜ ਕੁਮਾਰ ਨੇ ਸ਼ੁੱਕਰਵਾਰ ਨੂੰ ਝਾਰਖੰਡ ਦੇ ਜੇਐਸਸੀਏ ਸਟੇਡੀਅਮ ਵਿੱਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੋਣ ਵਾਲੇ ਦੂਜੇ ਟੀ-20 ਮੈਚ ਵਿੱਚ ਦਰਸ਼ਕਾਂ ਲਈ 100 ਫੀਸਦੀ ਸੀਟਾਂ ਖੋਲ੍ਹਣ ਦੇ ਖਿਲਾਫ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਧੀਰਜ ਕੁਮਾਰ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਜਦੋਂ ਮੰਦਿਰ ਅਤੇ ਸੂਬੇ ਦੀਆਂ ਸਾਰੀਆਂ ਅਦਾਲਤਾਂ ਅਤੇ ਹੋਰ ਕਈ ਦਫ਼ਤਰ ਕੋਰੋਨਾ ਸੰਕ੍ਰਮਣ ਕਾਰਨ 50 ਫੀਸਦੀ ਸਟਾਫ਼ ਨਾਲ ਕੰਮ ਕਰ ਰਹੇ ਹਨ ਤਾਂ ਸੂਬਾ ਸਰਕਾਰ ਨੇ ਕਿਸ ਨਿਯਮ ਤਹਿਤ ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਸਟੇਡੀਅਮ ‘ਚ 100 ਪ੍ਰਤੀਸ਼ਤ ਦਰਸ਼ਕਾਂ ਦੇ ਨਾਲ ਮੈਚ ਦੀ ਇਜਾਜ਼ਤ ਦਿੱਤੀ ਹੈ।

Likes:
0 0
Views:
262
Article Categories:
Sports

Leave a Reply

Your email address will not be published. Required fields are marked *