ਚੈਂਪੀਅਨਸ ਟਰਾਫੀ 2025 ਦਾ ਫਾਈਨਲ ਮੈਚ ਐਤਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਦਿੱਗਜ ਖਿਡਾਰੀ ਮੈਟ ਹੈਨਰੀ ਜ਼ਖਮੀ ਹੋ ਗਏ ਹਨ। ਹੈਨਰੀ ਦੇ ਮੋਢੇ ‘ਤੇ ਸੱਟ ਲੱਗੀ ਸੀ। ਹੈਨਰੀ ਹੁਣ ਫਾਈਨਲ ਮੈਚ ਤੋਂ ਬਾਹਰ ਹੋ ਸਕਦੇ ਹਨ। ਹਾਲਾਂਕਿ ਅਜੇ ਤੱਕ ਇਸ ਸਬੰਧੀ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਹੈਨਰੀ ਦੇ ਬਾਹਰ ਹੋਣ ‘ਤੇ ਨਿਊਜ਼ੀਲੈਂਡ ਨੂੰ ਪਲੇਇੰਗ ਇਲੈਵਨ ‘ਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਵੇਗਾ।
ਭਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ ਇੰਡੀਆ ਸ਼ਾਇਦ ਫਾਈਨਲ ਦੇ ਪਲੇਇੰਗ ਇਲੈਵਨ ‘ਚ ਕੋਈ ਬਦਲਾਅ ਨਹੀਂ ਕਰੇਗੀ। ਪਰ ਨਿਊਜ਼ੀਲੈਂਡ ਨੂੰ ਬਦਲਾਅ ਕਰਨਾ ਪੈ ਸਕਦਾ ਹੈ। ਮੈਟ ਹੈਨਰੀ ਦੱਖਣੀ ਅਫਰੀਕਾ ਖਿਲਾਫ ਸੈਮੀਫਾਈਨਲ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ। ਹੇਨਰਿਕ ਕਲਾਸੇਨ ਦਾ ਕੈਚ ਫੜਨ ਦੀ ਕੋਸ਼ਿਸ਼ ਕਰਦੇ ਹੋਏ ਉਹ ਹੇਠਾਂ ਡਿੱਗ ਗਿਆ ਸੀ। ਹੈਨਰੀ ਦੇ ਮੋਢੇ ‘ਤੇ ਸੱਟ ਲੱਗੀ ਹੈ। ਉਸ ਦੀ ਤਾਜ਼ਾ ਸਥਿਤੀ ਬਾਰੇ ਅਜੇ ਕੋਈ ਅਪਡੇਟ ਨਹੀਂ ਹੈ।