ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਭਾਰਤ ਖਿਲਾਫ ਪਹਿਲੇ ਵਨਡੇ ‘ਚ ਜ਼ਬਰਦਸਤ ਜਿੱਤ ਦਰਜ ਕੀਤੀ ਹੈ। 307 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ 17 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਟਾਮ ਲੈਥਮ ਅਤੇ ਕੇਨ ਵਿਲੀਅਮਸਨ ਨੇ ਕੀਵੀ ਟੀਮ ਨੂੰ ਮੈਚ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਜਿੱਤ ਦੇ ਨਾਲ ਹੀ ਭਾਰਤ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਆਓ ਜਾਣਦੇ ਹਾਂ ਕੀਵੀ ਟੀਮ ਨੇ ਕੀ ਰਿਕਾਰਡ ਬਣਾਇਆ ਹੈ।
ਕੀਵੀ ਟੀਮ ਨੇ ਘਰੇਲੂ ਮੈਦਾਨ ‘ਤੇ ਆਪਣਾ ਲਗਾਤਾਰ 13ਵਾਂ ਵਨਡੇ ਮੈਚ ਜਿੱਤਿਆ ਹੈ ਅਤੇ ਇਹ ਉਸ ਲਈ ਘਰੇਲੂ ਮੈਦਾਨ ‘ਤੇ ਲਗਾਤਾਰ ਸਭ ਤੋਂ ਵੱਧ ਵਨਡੇ ਮੈਚ ਜਿੱਤਣ ਦਾ ਰਿਕਾਰਡ ਬਣ ਗਿਆ ਹੈ। ਕੀਵੀ ਟੀਮ ਦੀ ਜਿੱਤ ਦਾ ਇਹ ਸਿਲਸਿਲਾ ਫਰਵਰੀ 2019 ਵਿੱਚ ਸ਼ੁਰੂ ਹੋਇਆ ਸੀ, ਜੋ ਹੁਣ ਤੱਕ ਜਾਰੀ ਹੈ। ਇਸ ਤੋਂ ਪਹਿਲਾਂ 2015 ਵਿੱਚ ਕੀਵੀ ਟੀਮ ਨੇ ਜਨਵਰੀ ਤੋਂ ਦਸੰਬਰ ਦਰਮਿਆਨ ਲਗਾਤਾਰ 12 ਘਰੇਲੂ ਵਨਡੇ ਜਿੱਤੇ ਸਨ। ਇਹ ਸਿਰਫ ਦੋ ਮੌਕੇ ਹਨ ਜਦੋਂ ਕੀਵੀ ਟੀਮ ਨੇ ਘਰੇਲੂ ਮੈਦਾਨ ‘ਤੇ ਲਗਾਤਾਰ 10 ਜਾਂ ਇਸ ਤੋਂ ਵੱਧ ਵਨਡੇ ਜਿੱਤੇ ਹਨ।