[gtranslate]

IND vs ENG Test 4th Day : ਭਾਰਤ ਨੇ ਇੰਗਲੈਂਡ ਨੂੰ 378 ਦੌੜਾਂ ਦਾ ਦਿੱਤਾ ਟੀਚਾ, ਦੂਜੀ ਪਾਰੀ 245 ਦੌੜਾਂ ‘ਤੇ ਹੋਈ ਢੇਰ

ind vs eng 5th test 2022

ਟੀਮ ਇੰਡੀਆ ਨੇ ਬਰਮਿੰਘਮ ਟੈਸਟ ਜਿੱਤਣ ਲਈ ਇੰਗਲੈਂਡ ਨੂੰ 378 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਟੀਮ ਦੂਜੀ ਪਾਰੀ ‘ਚ 245 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ ਹੈ। ਇਸ ਦੌਰਾਨ ਚੇਤੇਸ਼ਵਰ ਪੁਜਾਰਾ ਅਤੇ ਰਿਸ਼ਭ ਪੰਤ ਨੇ ਅਰਧ ਸੈਂਕੜੇ ਲਗਾਏ ਹਨ। ਪੁਜਾਰਾ ਨੇ 66 ਦੌੜਾਂ ਦੀ ਪਾਰੀ ਖੇਡੀ ਹੈ। ਇੰਗਲੈਂਡ ਲਈ ਭਾਰਤ ਦੀ ਦੂਜੀ ਪਾਰੀ ਦੌਰਾਨ ਕਪਤਾਨ ਬੇਨ ਸਟੋਕਸ ਨੇ 4 ਵਿਕਟਾਂ ਲਈਆਂ ਹਨ। ਜਦਕਿ ਸਟੂਅਰਟ ਬਰਾਡ ਅਤੇ ਮੈਟੀ ਪੋਟਸ ਨੇ ਦੋ-ਦੋ ਵਿਕਟਾਂ ਹਾਸਿਲ ਕੀਤੀਆਂ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਨੇ ਪਹਿਲੀ ਪਾਰੀ ਵਿੱਚ ਆਲ ਆਊਟ ਹੋਣ ਤੱਕ 416 ਦੌੜਾਂ ਬਣਾਈਆਂ ਸਨ। ਜਵਾਬ ‘ਚ ਇੰਗਲੈਂਡ ਨੇ ਪਹਿਲੀ ਪਾਰੀ ‘ਚ ਆਲ ਆਊਟ ਹੋਣ ਤੱਕ 284 ਦੌੜਾਂ ਬਣਾਈਆਂ ਸਨ। ਇੰਗਲੈਂਡ ਲਈ ਜੌਨੀ ਬੇਅਰਸਟੋ ਨੇ ਸੈਂਕੜਾ ਲਗਾਇਆ ਸੀ। ਹੁਣ ਇੰਗਲੈਂਡ ਦੀ ਟੀਮ ਆਪਣੀ ਦੂਜੀ ਪਾਰੀ ਖੇਡਣ ਲਈ ਮੈਦਾਨ ‘ਤੇ ਉਤਰੇਗੀ।

Likes:
0 0
Views:
186
Article Categories:
Sports

Leave a Reply

Your email address will not be published. Required fields are marked *