ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਨਾਗਪੁਰ ‘ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਮੈਚ ਵਿੱਚ ਮਜ਼ਬੂਤ ਸਥਿਤੀ ਵਿੱਚ ਹੈ। ਆਸਟ੍ਰੇਲੀਆ ਦੀਆਂ 177 ਦੌੜਾਂ ਦੇ ਜਵਾਬ ਵਿੱਚ ਭਾਰਤ ਨੇ ਨੌਂ ਵਿਕਟਾਂ ਬਾਕੀ ਰਹਿੰਦਿਆਂ 77 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ 56 ਦੌੜਾਂ ਬਣਾ ਕੇ ਅਜੇਤੂ ਹਨ। ਹੁਣ ਟੀਮ ਇੰਡੀਆ ਦੂਜੇ ਦਿਨ ਵੱਡਾ ਸਕੋਰ ਬਣਾ ਕੇ ਆਸਟ੍ਰੇਲੀਆ ‘ਤੇ ਦਬਾਅ ਬਣਾਉਣਾ ਚਾਹੇਗੀ।
ਇਸ ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮਾਰਨਸ ਲਾਬੂਸ਼ੇਨ ਦੀਆਂ 49 ਅਤੇ ਸਟੀਵ ਸਮਿਥ ਦੀਆਂ 37 ਦੌੜਾਂ ਤੋਂ ਇਲਾਵਾ ਐਲੇਕਸ ਕੈਰੀ ਅਤੇ ਪੀਟਰ ਹੈਂਡਸਕੌਂਬ ਦੇ ਯੋਗਦਾਨ ਦੀ ਬਦੌਲਤ ਕੰਗਾਰੂ ਟੀਮ ਕਿਸੇ ਤਰ੍ਹਾਂ 177 ਦੌੜਾਂ ਤੱਕ ਪਹੁੰਚ ਸਕੀ। ਇਸ ਦੇ ਜਵਾਬ ‘ਚ ਭਾਰਤ ਲਈ ਰੋਹਿਤ ਸ਼ਰਮਾ ਅਰਧ ਸੈਂਕੜਾ ਲਗਾ ਕੇ ਖੇਡ ਰਿਹਾ ਹੈ ਅਤੇ ਟੀਮ ਇੰਡੀਆ ਮਜ਼ਬੂਤ ਸਥਿਤੀ ‘ਚ ਹੈ।