ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਪ੍ਰਕਾਰ ਦੇ ਪ੍ਰੋਟੀਨਾਂ ਤੇ ਕੈਲਸ਼ੀਅਮਾਂ ਦੀ ਲੋੜ ਹੁੁੰਦੀ ਹੈ। ਇਸੇ ਪ੍ਰਕਾਰ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਬਹੁਤ ਸਾਰੇ ਪੋਸ਼ਣ ਦੀ ਲੋੜ ਹੁੰਦੀ ਹੈ। ਉਨ੍ਹਾਂ ਵਿੱਚੋਂ ਕੈਲਸ਼ੀਅਮ ਅਤੇ ਵਿਟਾਮਿਨ ਡੀ ਸਭ ਤੋਂ ਵੱਧ ਲੋੜੀਂਦੇ ਤੱਤ ਹਨ। ਕੈਲਸ਼ੀਅਮ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ । ਪਰ ਕਈ ਵਾਰ ਅਸੀਂ ਕੈਲਸ਼ੀਅਮ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਦੇ ਕਿਉਂਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ । ਅੱਜ ਅਸੀਂ ਤੁਹਾਨੂੰ ਕੈਲਸ਼ੀਅਮ ਵਧਾਉਣ ਵਾਲੇ ਭੋਜਨ ਬਾਰੇ ਦੱਸਾਂਗੇ । ਕੈਲਸ਼ੀਅਮ ਸਾਡੇ ਲਈ ਖ਼ਾਸਕਰ ਹੱਡੀਆਂ, ਮਾਸਪੇਸ਼ੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸਰੀਰ ਵਿੱਚ ਕੁੱਝ ਐਨਜ਼ਾਈਮ ਤੇ ਹਾਰਮੋਨ ਹੁੰਦੇ ਹਨ, ਜਿਸ ਦੇ ਵਿਕਾਸ ਲਈ ਕੈਲਸ਼ੀਅਮ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਖਾਣਿਆਂ ਬਾਰੇ ਦੱਸਾਂਗੇ ਜੋ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਤੇ ਇਸ ਦੇ ਸੇਵਨ ਨਾਲ ਕੈਲਸ਼ੀਅਮ ਦੀ ਘਾਟ ਦੂਰ ਹੋ ਜਾਂਦੀ ਹੈ।
ਜਦੋਂ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਤਾਂ ਇਹ ਲੱਛਣ ਹੁੰਦੇ ਹਨ।
ਹੱਥਾਂ ਅਤੇ ਪੈਰਾਂ ਵਿੱਚ ਝਰਨਾਹਟ
ਹੱਡੀਆਂ ਦਾ ਕਮਜ਼ੋਰ ਹੋਣਾ ਅਤੇ ਦਰਦ ਹੋਣਾ
ਮਾਸਪੇਸ਼ੀਆਂ ਵਿੱਚ ਖਿੱਚਾਅ
ਯਾਦਦਾਸ਼ਤ ਵਿੱਚ ਘਾਟ
ਪਨੀਰ – ਪਨੀਰ ਵੀ ਕੈਲਸੀਅਮ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਹਰ ਰੋਜ਼ ਖਾਓ, ਪਰ ਯਾਦ ਰੱਖੋ ਕਿ ਇਸ ਦੀ ਮਾਤਰਾ ਸੀਮਤ ਹੋਵੇ, ਨਹੀਂ ਤਾਂ ਚਰਬੀ ਵੱਧ ਸਕਦੀ ਹੈ।
ਆਂਡੇ ਦਾ ਸੇਵਨ – ਆਂਡੇ ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦੇ ਹਨ। ਇਸ ਦਾ ਪੀਲਾ ਹਿੱਸਾ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ ਜੋ ਸਾਡੀਆਂ ਜ਼ਰੂਰਤਾਂ ਨੂੰ ਅਸਾਨੀ ਨਾਲ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ, ਬਰੋਕਲੀ, ਮੱਛੀ ਆਦਿ ਵਿੱਚ ਵੀ ਕੈਲਸ਼ੀਅਮ ਪਾਇਆ ਜਾਂਦਾ ਹੈ।
ਸੋਇਆਬੀਨ – ਸੋਇਆਬੀਨ ‘ਚ ਦੁੱਧ ਦੀ ਤਰ੍ਹਾਂ ਹੀ ਕੈਲਸ਼ੀਅਮ ਹੁੰਦਾ ਹੈ, ਇਸ ਲਈ ਇਸ ਨੂੰ ਦੁੱਧ ਦੇ ਸਬਸਟੀਟਿਊਟ ਵਜੋਂ ਵੀ ਵਰਤਿਆ ਜਾਂਦਾ ਹੈ, ਭਾਵ ਜਿਹੜੇ ਲੋਕ ਦੁੱਧ ਨਹੀਂ ਪੀਂਦੇ, ਜੇਕਰ ਉਹ ਰੋਜ਼ ਸੋਇਆਬੀਨ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ।
ਟਮਾਟਰ – ਟਮਾਟਰ ‘ਚ ਵਿਟਾਮਿਨ ਹੁੰਦਾ ਹੈ ਤੇ ਇਹ ਕੈਲਸ਼ੀਅਮ ਦਾ ਵਧੀਆ ਸਰੋਤ ਵੀ ਹੈ। ਇਸ ਲਈ ਰੋਜ਼ਾਨਾ ਆਪਣੀ ਖੁਰਾਕ ‘ਚ ਟਮਾਟਰ ਸ਼ਾਮਿਲ ਕਰੋ।