[gtranslate]

ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਨੇ ਆਪਣੀ ਜਾਨ ਜੋਖਮ ‘ਚ ਪਾ ਬਚਾਈ ਇੱਕ ਵਿਅਕਤੀ ਦੀ ਜਾਨ, ਪੁਲਿਸ ਨੇ ਪ੍ਰਸ਼ੰਸਾ ਕਰਦਿਆਂ ਦਿੱਤਾ ਇਹ ਇਨਾਮ

in newzealand a punjabi man save a man

ਅਕਸਰ ਹੀ ਪੰਜਾਬੀ ਆਪਣੀ ਦਲੇਰੀ ਅਤੇ ਬਹਾਦਰੀ ਸਦਕਾ ਸੁਰਖੀਆਂ ਵਿੱਚ ਰਹਿੰਦੇ ਹਨ। ਕਿਉਂਕ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਪੰਜਾਬੀਆਂ ਨੇ ਆਪਣੀ ਜਾਨ ਖਤਰੇ ਵਿੱਚ ਪਾ ਲੋਕਾਂ ਦੀ ਜਾਨ ਬਚਾਈ ਹੈ। ਅਜਿਹਾ ਹੀ ਦਲੇਰੀ ਵਾਲਾ ਇੱਕ ਮਾਮਲਾ ਨਿਊਜ਼ੀਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਦਲੇਰੀ ਸਕਦਾ ਇੱਕ ਹਾਦਸਾ ਹੋਣੋਂ ਟੱਲ ਗਿਆ। ਦਰਅਸਲ ਨੌਜਵਾਨ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਇੱਕ ਵਿਅਕਤੀ ਨੂੰ ਪਾਣੀ ਵਿੱਚ ਡੁੱਬਣੋ ਬਚਾਇਆ । ਜਦਕਿ ਇਸ ਘਟਨਾ ਸਮੇਂ ਕੁੱਝ ਲੋਕ ਵੀਡੀਓ ਬਣਾ ਰਹੇ ਸਨ। ਇਸ ਬਹਾਦਰ ਕੰਮ ਲਈ ਪੁਲਿਸ ਨੇ ਸੁਖਵਿੰਦਰ ਸਿੰਘ ਨਾਮ ਦੇ ਨੌਜਵਾਨ ਦਾ ਮਾਣ ਵਧਾਉਣ ਲਈ ਉਸ ਨੂੰ ਪ੍ਰਸ਼ੰਸ਼ਾ ਪੱਤਰ ਨਾਲ ਨਵਾਜਿਆ ਹੈ।

ਜਦਕਿ ਦੂਜੇ ਪਾਸੇ ਪੁਲਿਸ ਨੇ ਇਸ ਗੱਲ ਨੂੰ ਲੈ ਕਿ ਨਰਾਜ਼ਗੀ ਜਤਾਈ ਹੈ ਕਿ ਜਦੋਂ ਪੰਜਾਬੀ ਨੌਜਵਾਨ ਡੁੱਬਦੇ ਵਿਅਕਤੀ ਨੂੰ ਬਚਾਅ ਰਿਹਾ ਸੀ ਤਾਂ ਅਜਿਹੇ ਐਮਰਜੈਂਸੀ ਵਾਲੇ ਵਕਤ ਕਈ ਲੋਕ ਮੱਦਦ ਕਰਨ ਦੀ ਥਾਂ ਪਿੱਛੇ ਖੜ੍ਹੇ ਰਹੇ ਅਤੇ ਕਈ ਵੀਡੀਉ ਬਣਾਉਣ `ਚ ਲੱਗੇ ਰਹੇ। ਦੱਸਿਆ ਜਾਂ ਰਿਹਾ ਹੈ ਕਿ ਇਹ ਘਟਨਾ ਕੁੱਝ ਦਿਨ ਪਹਿਲਾ 12 ਮਈ ਬੁੱਧਵਾਰ ਨੂੰ ਰਾਜਧਾਨੀ ਵਲੰਗਿਟਨ ਨੇੜੇ ਪੋਰੀਰੂਆ ‘ਚ ਵਾਪਰੀ ਸੀ। ਜਿੱਥੇ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਉਰੀਆਨਾ ਕੌਰ, ਟੀਟਾਹੀ ਬੇਅ ‘ਤੇ ਬੈਠੇ ਕੁੱਝ ਖਾ-ਪੀ ਰਹੇ ਸਨ। ਜਿਸ ਦੌਰਾਨ ਉਨ੍ਹਾਂ ਵੇਖਿਆ ਕਿ ਇੱਕ ਵਿਅਕਤੀ ਪਾਣੀ `ਚ ਡੁੱਬ ਰਿਹਾ ਸੀ। ਪਾਣੀ ‘ਚ ਤਰਨਾ ਨਾ ਜਾਨਣ ਦੇ ਬਾਵਜੂਦ ਸੁਖਵਿੰਦਰ ਸਿੰਘ ਤੁਰੰਤ ਆਪਣੇ ਕੱਪੜੇ ਲਾਹ ਕੇ ਪਾਣੀ ਵੜ੍ਹ ਗਿਆ ਅਤੇ ਡੁੱਬਦੇ ਵਿਅਕਤੀ ਨੂੰ ਬਾਹਰ ਕੱਢ ਉਸ ਦੀ ਜਾਨ ਬਚਾਈ।

ਇਸੇ ਘਟਨਾਕ੍ਰਮ ਦੌਰਾਨ ਸੁਖਵਿੰਦਰ ਦੀ ਪਤਨੀ ਉਰੀਆਨਾ ਨੇ ਐਮਰਜੈਸੀ ਸੇਵਾਵਾਂ ਨੂੰ ਫ਼ੋਨ ਕੀਤਾ ਅਤੇ ਪੁਲੀਸ ਮੌਕੇ ‘ਤੇ ਪੁੱਜੀ। ਮੁੱਢਲੀ ਮੈਡੀਕਲ ਸੇਵਾ ਤੋਂ ਬਾਅਦ ਪੀੜਿਤ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਜਿਸ ਪਿੱਛੋਂ ਪੁਲੀਸ ਨੇ ਪੰਜਾਬੀ ਨੌਜਵਾਨ ਨੂੰ ਏਰੀਆ ਕਮਾਂਡਰਜ ਸਰਟੀਫਿਕੇਟ ਆਫ ਐਪਰੀਸੀਏਸ਼ਨ ਦਿੱਤਾ ਹੈ। ਐਕਟਿੰਗ ਏਰੀਆ ਕਮਾਂਡਰ, ਇੰਸਪੈਕਟਰ ਨਿਕ ਥੋਮ ਨੇ ਸੁਖਵਿੰਦਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਾਪਿਟੀ-ਮਾਨਾ ਪੁਲਿਸ ਵੱਲੋ ਨੌਜਵਾਨ ਦਾ ਧੰਨਵਾਦ ਕੀਤਾ।

Likes:
0 0
Views:
165
Article Categories:
New Zeland News

Leave a Reply

Your email address will not be published. Required fields are marked *