[gtranslate]

ਬੀਜਿੰਗ ਵਿੰਟਰ ਓਲੰਪਿਕ: ਛੇ ਸਾਲ ਪਹਿਲਾਂ ਕਾਰ ਹਾਦਸੇ ਵਿੱਚ ਟੁਟੀਆਂ ਸੀ ਸਿਰ ਦੀਆਂ 30 ਹੱਡੀਆਂ, ਹੁਣ ਓਲੰਪਿਕ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

in 2016 colby stevenson met

ਅਮਰੀਕਾ ਦੇ ਕੋਲਬੀ ਸਟੀਵਨਸਨ ਨੇ ਬੁੱਧਵਾਰ ਨੂੰ ਵਿੰਟਰ ਓਲੰਪਿਕ ਵਿੱਚ ਪੁਰਸ਼ਾਂ ਦੇ ਫ੍ਰੀਸਟਾਈਲ ਸਕੀਇੰਗ ਵੱਡੇ ਏਅਰ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। 24 ਸਾਲਾ ਖਿਡਾਰੀ ਓਲੰਪਿਕ ਵਿੱਚ ਖੇਡਣਾ ਅਤੇ ਜਿੱਤਣਾ ਇੱਕ ਚਮਤਕਾਰ ਮੰਨਦਾ ਹੈ। ਕੋਲਬੀ ਨੇ ਕਿ ਜਦੋਂ 2016 ਵਿੱਚ ਇੱਕ ਸੜਕ ਹਾਦਸੇ ਵਿੱਚ ਮੇਰੇ ਸਿਰ ਦੀਆਂ 30 ਹੱਡੀਆਂ ਟੁੱਟ ਗਈਆਂ ਸਨ। ਇਸ ਦੇ ਨਾਲ ਹੀ ਨੱਕ, ਜਬਾੜੇ ਅਤੇ ਅੱਖ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ। ਉਸ ਸਮੇਂ ਮੈਨੂੰ ਲੱਗਾ ਕਿ ਮੈਂ ਹੁਣ ਬਚ ਨਹੀਂ ਸਕਾਂਗਾ। ਕਿਉਂਕਿ ਮੈਂ ਅਸਹਿ ਦਰਦ ਅਤੇ ਉਦਾਸੀ ਨਾਲ ਜੂਝ ਰਿਹਾ ਸੀ। ਪਰ ਉਸ ਹਾਦਸੇ ਤੋਂ ਉਭਰਨਾ ਅਤੇ 2022 ਓਲੰਪਿਕ ਵਿੱਚ ਸ਼ਾਮਿਲ ਹੋਣਾ ਅਤੇ ਚਾਂਦੀ ਦਾ ਤਗਮਾ ਜਿੱਤਣਾ ਮੇਰੇ ਲਈ ਇੱਕ ਚਮਤਕਾਰ ਹੈ। ਇਸ ਮੁਕਾਬਲੇ ਵਿੱਚ ਨਾਰਵੇ ਦੇ ਬਰਕ ਰੂਡ ਨੇ ਸੋਨ ਤਮਗਾ ਜਿੱਤਿਆ ਹੈ।

ਆਪਣੇ ਬਾਰੇ ਦੱਸਦੇ ਹੋਏ, ਕੋਲਬੀ ਨੇ ਕਿਹਾ, ਉਹ ਹਾਦਸੇ ਤੋਂ ਪੰਜ ਮਹੀਨਿਆਂ ਬਾਅਦ ਸਕਿਸ ‘ਤੇ ਵਾਪਸ ਆ ਗਿਆ ਸੀ, ਪਰ ਉਹ ਸਮਾਂ ਬਹੁਤ ਮੁਸ਼ਕਿਲ ਸੀ। ਮੈਨੂੰ ਇਹ ਭਰੋਸਾ ਨਹੀਂ ਸੀ ਕਿ ਖੇਡ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕਰਾਂ। ਜੇਕਰ ਤੁਸੀਂ ਕਿਸੇ ਚੀਜ਼ ਬਾਰੇ ਸਕਾਰਾਤਮਕ ਤਰੀਕੇ ਨਾਲ ਸੋਚਦੇ ਹੋ ਤਾਂ ਤੁਸੀਂ ਹਨੇਰੇ ਵਿੱਚੋਂ ਬਾਹਰ ਨਿਕਲ ਸਕਦੇ ਹੋ। ਉਸ ਸਮੇਂ ਮੈਂ ਅੱਗੇ ਵਧਿਆ ਅਤੇ ਆਪਣਾ ਸੁਪਨਾ ਸਾਕਾਰ ਕੀਤਾ। ਅੱਜ ਮੈਂ ਤੁਹਾਡੇ ਸਾਹਮਣੇ ਮੰਚ ‘ਤੇ ਖੜ੍ਹਾ ਹਾਂ।

Leave a Reply

Your email address will not be published. Required fields are marked *