ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਮਰਾਨ ਖਾਨ ਨੇ ਕਿਹਾ ਕਿ ਫੌਜ ਨੇ ਉਨ੍ਹਾਂ ਨਾਲ ਅੱਤਵਾਦੀ ਵਾਂਗ ਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ ਹੈ। ਫੌਜ ਨੇ ਮੈਨੂੰ ਅਦਾਲਤ ਦੇ ਬਾਹਰੋਂ ਅਗਵਾ ਕਰ ਲਿਆ ਸੀ। ਮੈਨੂੰ ਗ੍ਰਿਫਤਾਰੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਮਰਾਨ ਨੇ ਕਿਹਾ ਕਿ ਮੈਂ ਦੇਸ਼ ‘ਚ ਅਰਾਜਕਤਾ ਨਹੀਂ ਚਾਹੁੰਦਾ। ਮੈਂ ਆਪਣੇ ਸਮਰਥਕਾਂ ਨੂੰ ਸ਼ਾਂਤੀ ਦੀ ਅਪੀਲ ਕਰਦਾ ਹਾਂ।
ਇਮਰਾਨ ਨੇ ਕਿਹਾ ਕਿ ਪੁਲਿਸ ਮੈਨੂੰ ਕਦੇ ਕਿਤੇ, ਕਦੇ ਕਿਸੇ ਹੋਰ ਥਾਂ ਲੈ ਜਾਂਦੀ ਸੀ। ਅਸੀਂ ਦੇਸ਼ ਵਿੱਚ ਸਿਰਫ਼ ਚੋਣਾਂ ਚਾਹੁੰਦੇ ਹਾਂ। ਮੈਂ ਦੇਸ਼ ਵਿੱਚ ਦੰਗੇ ਨਹੀਂ ਸਗੋਂ ਚੋਣਾਂ ਚਾਹੁੰਦਾ ਹਾਂ। ਸੁਣਵਾਈ ਦੌਰਾਨ ਇਮਰਾਨ ਖਾਨ ਨੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਲਈ ਸੁਪਰੀਮ ਕੋਰਟ ਤੋਂ ਮੁਆਫੀ ਵੀ ਮੰਗੀ। ਇਮਰਾਨ ਖਾਨ ਅੱਜ ਪੁਲਿਸ ਲਾਈਨ ਦੇ ਗੈਸਟ ਹਾਊਸ ਵਿੱਚ ਰੁਕਣਗੇ। ਅਦਾਲਤ ਨੇ ਇਮਰਾਨ ਨੂੰ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਵੀ ਦਿੱਤੀ ਹੈ।