ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੀ ਸੀਨੀਅਰ ਨੇਤਾ ਮਰੀਅਮ ਨਵਾਜ਼ ‘ਤੇ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਖਾਨ ਨੇ ਕਿਹਾ ਕਿ ਮਰੀਅਮ “ਧਾਰਮਿਕ ਕੱਟੜਪੰਥੀਆਂ” ਅਤੇ ਉਸਦੇ ਖਿਲਾਫ “ਫਿਰਕਾਪ੍ਰਸਤੀ ਅਤੇ ਧਾਰਮਿਕ ਨਫ਼ਰਤ ਦਾ ਪ੍ਰਚਾਰ” ਕਰਕੇ ਉਸਨੂੰ ਮਾਰਨਾ ਚਾਹੁੰਦੀ ਹੈ। ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘ਮਰੀਅਮ ਨਵਾਜ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੇਰੇ ਵਿਰੁੱਧ ਫਿਰਕਾਪ੍ਰਸਤੀ ਅਤੇ ਧਾਰਮਿਕ ਨਫ਼ਰਤ ਦਾ ਪ੍ਰਚਾਰ ਕੀਤਾ ਤਾਂ ਜੋ ਕੋਈ ਵੀ ਧਾਰਮਿਕ ਕੱਟੜਪੰਥੀ ਇਸ ਤੋਂ ਭੜਕ ਜਾਵੇ ਅਤੇ ਮੈਨੂੰ ਮਾਰ ਦੇਵੇ।’
ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਇੰਨੀ ਬੇਚੈਨ ਹੈ ਕਿ ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਕਿਸਤਾਨ ਦਾ ਚੋਣ ਕਮਿਸ਼ਨ (ਈਸੀਪੀ) ਉਸ ਨੂੰ ਤੋਸ਼ਾਖਾਨਾ ਮਾਮਲੇ ਵਿੱਚ ਅਯੋਗ ਠਹਿਰਾ ਦੇਵੇ। ਮਾਮਲਾ ਉਸ ਦੀ ਜਾਇਦਾਦ ਦੇ ਐਲਾਨ ਦੌਰਾਨ ਮਿਲੇ ਤੋਹਫ਼ਿਆਂ ਦੇ ਵੇਰਵਿਆਂ ਦਾ ਖੁਲਾਸਾ ਨਾ ਕਰਨ ਨਾਲ ਸਬੰਧਿਤ ਹੈ। ਸਾਬਕਾ ਕ੍ਰਿਕਟਰ ਨੇ ਕਿਹਾ, ‘ਮੈਂ ਮੌਤ ਤੋਂ ਨਹੀਂ ਡਰਦਾ ਕਿਉਂਕਿ ਇਹ ਅੱਲ੍ਹਾ ਤੈਅ ਕਰਦੇ ਨੇ, ਹੋਰ ਕੋਈ ਨਹੀਂ।’imran khan accuses maryam nawaz