ਇੰਗਲੈਂਡ ਦੇ ਬਰਮਿੰਘਮ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ‘ਚ ਆਏ ਦਿਨ ਨਵੇਂ ਰਿਕਾਰਡ ਬਣ ਰਹੇ ਨੇ ਉੱਥੇ ਹੀ ਨਿਊਜ਼ੀਲੈਂਡ ਦੀ ਇਮੋਗਨ ਆਇਰਸ ਨੇ ਵੀ ਇੱਕ ਮਿਸਾਲ ਕਾਇਮ ਕੀਤੀ ਹੈ। ਦਰਅਸਲ ਨਿਊਜ਼ੀਲੈਂਡ ਦੀ ਰਾਸ਼ਟਰਮੰਡਲ ਖੇਡਾਂ ਦੀ ਪੋਲ ਵਾਲਟ ਕਾਂਸੀ ਦਾ ਤਗਮਾ ਜੇਤੂ ਇਮੋਗਨ ਆਇਰਸ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਆਪਣੇ ਪੈਰ ਦੀ ਹੱਡੀ ਟੁੱਟਣ ਕਾਰਨ ਹੋ ਰਹੇ ਦਰਦ ਦੇ ਦੌਰਾਨ ਇਹ ਮੈਡਲ ਦੇਸ਼ ਦੀ ਝੋਲੀ ਪਾਇਆ ਹੈ। ਟੁੱਟੇ ਪੈਰ ਨਾਲ ਜਿੱਤੇ ਇਸ ਮੈਡਲ ਦੀ ਇਕੱਲੇ ਨਿਊਜ਼ੀਲੈਂਡ ‘ਚ ਹੀ ਨਹੀਂ ਸਗੋਂ ਵਿਸ਼ਵ ਭਰ ‘ਚ ਚਰਚਾ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਇਮੋਗਨ ਦੇ ਹੱਥ ‘ਤੇ ਪਹਿਲਾਂ ਹੀ ਸੱਟ ਲੱਗੀ ਹੋਈ ਸੀ ਪਰ ਪੈਰ ਦੀ ਹੱਡੀ ਟੁੱਟਣ ਮਗਰੋਂ ਵੀ ਇਮੋਗਨ ਨੇ ਹਾਰ ਨਹੀਂ ਮੰਨੀ ਅਤੇ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਹੁਣ ਪੂਰੀ ਦੁਨੀਆ ‘ਚ ਇਮੋਗਨ ਦੀ ਚਰਚਾ ਹੋ ਰਹੀ ਹੈ।