ਇਮੀਗ੍ਰੇਸ਼ਨ NZ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਕਈ ਹਫ਼ਤਿਆਂ ਵਿੱਚ ਅੱਠ ਸਟਾਫ ਮੈਂਬਰਾਂ ਨੂੰ ਬਰਖਾਸਤ ਕੀਤਾ ਗਿਆ ਹੈ। ਇਮੀਗ੍ਰੇਸ਼ਨ NZ ਦੇ ਮੁਖੀ ਐਲੀਸਨ ਮੈਕਡੋਨਲਡ ਨੇ ਪੁਸ਼ਟੀ ਕੀਤੀ ਕਿ ਮੰਤਰੀ ਨੂੰ ਇਸ ਮਾਮਲੇ ਬਾਰੇ 5 ਜੂਨ ਨੂੰ ਸੂਚਿਤ ਕੀਤਾ ਗਿਆ ਸੀ। ਕਾਰੋਬਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲਾ (MBIE) – ਜਿਸ ਦਾ INZ ਹਿੱਸਾ ਹੈ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟਾਂ ਮੁਤਾਬਿਕ ਇਮੀਗ੍ਰੇਸ਼ਨ ਨਿਊਜੀਲੈਂਡ ਦੇ 8 ਕਰਮਚਾਰੀਆਂ ਦੀ ਛੁੱਟੀ ਕੀਤੀ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ ਕਰਮਚਾਰੀ ਐਮ ਬੀ ਆਈ ਈ ਦੇ ਕੋਡ ਆਫ ਕੰਡਕਟ ਦੇ ਨਿਯਮ ਦਾ ਦੋਸ਼ੀ ਪਾਏ ਗਏ ਹਨ, ਦਰਅਸਲ ਇਨ੍ਹਾਂ ਵਲੋਂ ਆਪਸ ਵਿੱਚ ਅਣਪ੍ਰੋਫੈਸ਼ਨਲ ਤੇ ਗੈਰ-ਜਿੰਮੇਵਾਰੀ ਭਰੀ ਚੈਟ ਕੀਤੀ ਜਾਂਦੀ ਸੀ, ਜਿਸ ਵਿੱਚ ਬਹੁਤ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ ਅਤੇ ਇਹ ਸਭ ਨਿਯਮਾਂ ਦੇ ਖਿਲਾਫ ਹੈ।