ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵੱਲੋਂ ਵਿਦਿਆਰਥੀਆਂ ਲਈ ਇੱਕ ਅਹਿਮ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜੇਕਰ ਤੁਸੀਂ ਵੀ 2025 ਦੇ ਪਹਿਲੇ ਸੈਸ਼ਨ ‘ਚ ਨਿਊਜ਼ੀਲੈਂਡ ਪੜ੍ਹਣ ਆਉਣਾ ਹੈ ਜਾਂ ਇੱਥੇ ਪਹੁੰਚ ਚੁੱਕੇ ਹੋ ਤੇ ਵੀਜਾ ਅਪਲਾਈ ਕਰਨਾ ਹੈ ਤਾਂ ਫਿਰ ਜਿਆਦਾ ਦੇਰ ਨਾ ਕਰੋ। ਦਰਅਸਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਆਉਣ ਵਾਲਾ ਟਾਈਮ ਪੀਕ ਦਾ ਹੈ ਅਤੇ ਇਸ ਦੌਰਾਨ ਹੋ ਸਕਦਾ ਹੈ ਕਿ ਵੀਜਾ ਫਾਈਲਾਂ ਦੀ ਗਿਣਤੀ ਹੱਦੋਂ ਵੱਧ ਹੋਣ ਕਾਰਨ ਸਮੇਂ ਸਿਰ ਵਿਦਆਰਥੀ ਵੀਜਾ ਜਾਰੀ ਨਾ ਹੋ ਸਕਣ। ਇਮੀਗ੍ਰੇਸ਼ਨ ਦਾ ਮੰਨਣਾ ਹੈ ਕਿ 2025 ਦੇ ਪਹਿਲੇ ਸੈਸ਼ਨ ਲਈ ਵੀਜਾ ਫਾਈਲ ਘੱਟੋ-ਘੱਟ 3 ਮਹੀਨੇ ਪਹਿਲੇ ਲਗਾਈ ਜਾਣੀ ਚਾਹੀਦੀ ਹੈ। ਇਸ ਲਈ ਜੇਕਰ ਤੁਸੀਂ ਵੀ ਵਿਦਿਆਰਥੀ ਵੀਜੇ ਦੀ ਉਡੀਕ ਕਰ ਰਹੇ ਹੋ ਤਾ ਫਿਰ ਇੰਨਾ ਗੱਲਾਂ ਦਾ ਖਾਸ ਧਿਆਨ ਰੱਖਣਾ।
