ਜੇਕਰ ਤੁਸੀ ਨਿਊਜ਼ੀਲੈਂਡ ਰਹਿ ਰਹੇ ਹੋ ਅਤੇ PR ਬਾਰੇ ਸੋਚ ਰਹੇ ਹੋ ਤਾਂ ਫਿਰ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦਰਅਸਲ ਹੁਣ ਨਿਊਜ਼ੀਲੈਂਡ ਪੀ.ਆਰ (New Zealand PR) ਲਈ ਆਨਲਾਈਨ ਅਪਲਾਈ ਵੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਹੁਣ ਪੀ.ਆਰ ਦੇ ਨਾਲ ਸੈਕਿੰਡ ਜਾਂ ਸਬਸੀਕੁਅੰਟ ਰੈਜੀਡੈਂਟ ਵੀਜਾ ਜਾਂ ਰੈਜੀਡੈਂਟ ਵੀਜਾ ਤਹਿਤ ਟਰੈਵਲ ਕੰਡੀਸ਼ਨਾਂ ਦੀ ਤਬਦੀਲੀ ਲਈ ਵੀ ਆਨਲਾਈਨ ਅਪਲਾਈ ਕੀਤਾ ਜਾ ਸਕੇਗਾ। ਉੱਥੇ ਹੀ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਐਪਲੀਕੈਂਟ ਨੂੰ ਫੀਜੀਕਲ ਡਾਕੂਮੈਂਟਸ ਇੱਕਠੇ ਕਰਨ ਤੋਂ ਰਾਹਤ ਮਿਲੇਗੀ। ਤੁਸੀ ਇਸ ਮਗਰੋਂ ਆਪਣੀ ਫਾਈਲ ਦਾ ਸਟੇਟਸ ਵੀ ਆਨਲਾਈਨ ਇਸ ਲਿੰਕ (https://www.immigration.govt.nz/new-zealand-visas/preparing-a-visa-application/the-application-process/checking-your-visa-application-status) ‘ਤੇ ਚੈੱਕ ਕਰ ਸਕਦੇ ਹੋ। ਇਸਦੇ ਨਾਲ ਹੀ ਪੇਪਰ ਐਪਲੀਕੇਸ਼ਨ ਸਿਰਫ ਵਿਸ਼ੇਸ਼ ਹਲਾਤ ਵਿੱਚ ਹੀ ਹਾਸਿਲ ਕੀਤੀ ਜਾ ਸਕੇਗੀ।
https://www.immigration.govt.nz/about-us/our-online-systems/applying-for-a-visa-online