ਭਾਰਤ ‘ਚ ਏਜੰਟਾਂ ਵੱਲੋਂ ਕੀਤੀ ਜਾਂਦੀ ਧੋਖਾਧੜੀ ਨੂੰ ਲੈ ਕੇ ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਜੇਕਰ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਹੁਣ ਪਿਛਲੇ ਸਮੇਂ ਇੱਥੇ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਏਜੰਟਾਂ ਨੇ ਕੋਈ ਨਾ ਕੋਈ ਧੋਖਾਧੜੀ ਕੀਤੀ ਹੈ। ਪਰ ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਵਿਦੇਸ਼ਾਂ ‘ਚ ਬੈਠੇ ਧੋਖੇਬਾਜ਼ ਏਜੰਟਾਂ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਧੋਖਾਧੜੀ ਦੇ ਮਾਮਲੇ ‘ਚ ਥਾਈਲੈਂਡ ਦੇ 2 ਏਜੰਟਾਂ ਖਿਲਾਫ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਥਾਈਲੈਂਡ ਪੁਲਿਸ ਨਾਲ ਮਿਲ ਸਾਂਝੇ ਰੂਪ ‘ਚ ਵੱਡੀ ਕਾਰਵਾਈ ਕੀਤੀ ਹੈ। ਇੰਨ੍ਹਾਂ ਏਜੰਟਾਂ ‘ਤੇ ਨਿਊਜ਼ੀਲੈਂਡ ਦਾ ਵੀਜਾ ਲਗਵਾਉਣ ਲਈ ਝੂਠੀਆਂ ਬੈਂਕ ਸਟੇਟਮੈਂਟਾਂ ਤੇ ਹੋਰ ਝੂਠੇ ਕਾਗਜਾਤ ਬਣਾਕੇ ਵੀਜਾ ਫਾਈਲਾ ਲਾਉਣ ਦੇ ਦੋਸ਼ ਲੱਗੇ ਹਨ। ਪਰ ਇਸ ਕਾਰਵਾਈ ਤੋਂ ਲੱਗਦਾ ਹੈ ਕਿ ਹੁਣ ਵਿਦੇਸ਼ਾਂ ‘ਚ ਬੈਠੇ ਠੱਗ ਏਜੰਟ ਵੀ ਬਚ ਨਹੀਂ ਸਕਦੇ।