ਜੇਕਰ ਤੁਸੀ ਜਾ ਤੁਹਾਡਾ ਕੋਈ ਰਿਸ਼ਤੇਦਾਰ ਵੀਜ਼ੀਟਰ ਵੀਜੇ ਜ਼ਰੀਏ ਨਿਊਜ਼ੀਲੈਂਡ ਪਹੁੰਚ ਰਿਹਾ ਹੈ ਤਾਂ ਇਹ ਖ਼ਬਰ ਤੁਹਾਡੇ ਖਾਸ ਹੈ। ਦਰਅਸਲ ਕੁੱਝ ਰਿਪੋਰਟਾਂ ‘ਚ ਖੁਲਾਸਾ ਹੋਇਆ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਵੱਡੀ ਗਿਣਤੀ ‘ਚ ਭਾਰਤੀ ਮੂਲ ਦੇ ਵੀਜ਼ੀਟਰ ਵੀਜਾ ਧਾਰਕਾਂ ਨੂੰ ਏਅਰਪੋਰਟ ਤੋਂ ਹੀ ਪੁੱਠੇ ਪੈਰੀ ਵਾਪਿਸ ਭੇਜਿਆ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਕਾਰਵਾਈ ਦੇ ਅੰਕੜੇ ਹਰ ਸਾਲ ਵੱਧਦੇ ਹੀ ਜਾ ਰਹੇ ਹਨ, ਰਿਪੋਰਟਾਂ ਅਨੁਸਾਰ ਅਗਸਤ ਦੇ ਵਿੱਚ ਹੀ 154 ਵਿਅਕਤੀਆਂ ਨੂੰ ਦੇਸ਼ ‘ਚ ਐਂਟਰੀ ਦੇਣ ਦੀ ਬਜਾਏ ਵਾਪਿਸ ਮੋੜ ਦਿੱਤਾ ਗਿਆ ਹੈ। ਹਾਲਾਂਕਿ ਇੰਨਾਂ ਵਿਅਕਤੀਆਂ ਨੂੰ ਵਾਪਿਸ ਕਿਉਂ ਮੋੜਿਆ ਗਿਆ ਹੈ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
