ਜੇਕਰ ਤੁਸੀ ਨਿਊਜ਼ੀਲੈਂਡ ਰਹਿ ਰਹੇ ਹੋ ਅਤੇ PR ਬਾਰੇ ਸੋਚ ਰਹੇ ਹੋ ਤਾਂ ਫਿਰ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦਰਅਸਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਦੇਸ਼ ‘ਚ 2024 ਤੋਂ ਪੀ ਆਰ ਫਾਈਲਾਂ ਆਨਲਾਈਨ ਲਾਉਣ ਦੀ ਸੇਵਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਕਾਰਨ ਹੁਣ ਲੋਕ ਬਿਨ੍ਹਾਂ ਕੋਈ ਸਮਾਂ ਖਰਾਬ ਕੀਤੇ ਤੇ ਬਿਨ੍ਹਾਂ ਕਿਸੇ ਨੂੰ ਫੋਨ ਕੀਤੇ ਆਪਣੀਆਂ ਫਾਈਲਾਂ ਦੀ ਪ੍ਰੋਗਰੈਸ ਆਨਲਾਈਨ ਹੀ ਚੈੱਕ ਕਰ ਸਕਣਗੇ। ਹੁਣ ਤੁਹਾਡੇ ਮਨ ‘ਚ ਸਵਾਲ ਹੋਵੇਗਾ ਕਿ ਅਪਲਾਈ ਕੌਣ ਕੌਣ ਕਰ ਸਕਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਪੀ ਆਰ ਵੀਜ਼ਾ, ਸੈਕਿੰਡ ਸਬਸੀਕੁਏਂਟ ਰੈਜੀਡੈਂਟ ਵੀਜਾ, ਵੇਰੀਅਸ਼ਨ ਆਫ ਟਰੈਵਲ ਕੰਡੀਸ਼ਨਜ਼ ਆਫ ਏ ਰੈਜੀਡੈਂਟ ਵੀਜਾ ਸ੍ਰੇਣੀਆਂ ਵਾਲੇ ਆਨਲਾਈਨ PR ਫਾਈਲ ਲਗਾ ਸਕਦੇ ਹਨ। ਪਰ ਇੱਕ ਅਹਿਮ ਗੱਲ ਇਹ ਵੀ ਹੈ ਕਿ ਪੀ ਆਰ ਲਈ ਤੁਸੀ ਤਾਹੀ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਨਿਊਜੀਲੈਂਡ ‘ਚ ਰੈਜੀਡੈਂਟ ਵੀਜ਼ੇ ‘ਤੇ ਰਹਿੰਦਿਆਂ ਘੱਟੋ-ਘੱਟ 2 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਉਹ ਵੀ ਓਦੋਂ ਤੋਂ ਜਦੋਂ ਤੁਸੀ ਦੇਸ਼ ਵਿੱਚ ਸੀ ਨਹੀਂ ਤਾ ਫਿਰ ਤੁਹਾਡੀ ਫਾਈਲ ਰੱਦ ਹੋ ਜਾਵੇਗੀ।