ਇਮੀਗ੍ਰੇਸ਼ਨ ਨਿਊਜੀਲੈਂਡ ਵੱਲੋਂ ਇਸ ਮਹੀਨੇ ਕੁੱਝ ਨਵੇਂ ਨਿਯਮ ਲਾਗੂ ਕੀਤੇ ਜਾਣਗੇ ਦਰਅਸਲ ਇਹ ਬਦਲਾਅ ਵੀਜਾ ਜਾਰੀ ਕਰਨ ਮੌਕੇ ਐਪਲੀਕੈਂਟ ਵੱਲੋਂ ਦਿੱਤੀ ਗਈ ਝੂਠੀ ਜਾਂ ਗਲਤ ਜਾਣਕਾਰੀ ਨੂੰ ਲੈ ਕੇ ਕੀਤੇ ਗਏ ਰੀਵਿਊ ਤੋਂ ਬਾਅਦ ਕੀਤੇ ਜਾ ਰਹੇ ਹਨ। ਰਿਪੋਰਟਾਂ ਅਨੁਸਾਰ ਇਮੀਗ੍ਰੇਸ਼ਨ ਨਿਊਜੀਲੈਂਡ ਵੱਲੋਂ ਵੀਜ਼ਾ ਅਰਜ਼ੀਆਂ ਲਈ ਇਮੀਗ੍ਰੇਸ਼ਨ ਐਕਟ ਦੀ ਵਰਤੋਂ ਸ਼ੁਰੂ ਕੀਤੀ ਜਾਵੇਗੀ। ਯਾਨੀ ਕਿ ਜਿਸ ਫਾਈਲ ਵਿੱਚ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੱਤੀ ਗਈ ਹੈ ਜਾਂ ਜਿਸ ਵਿੱਚ ਸੰਬੰਧਿਤ ਜਾਣਕਾਰੀ ਮੁੱਹਈਆ ਨਹੀਂ ਕਰਵਾਈ ਗਈ ਤਾਂ ਐਪਲੀਕੈਂਟ ਵੱਲੋਂ ਵੀਜਾ ਅਰਜ਼ੀ ਲਈ ਇਹ ਗਲਤ ਜਾਣਕਾਰੀ ਕਿਉਂ ਦਿੱਤੀ ਗਈ, ਇਸ ਸਥਿਤੀ ‘ਤੇ ਵਿਚਾਰ ਕਰਨ ਤੋਂ ਪਹਿਲਾਂ ਇਹ ਇਮੀਗ੍ਰੇਸ਼ਨ ਅਧਿਕਾਰੀ ਐਪਲੀਕੇਸ਼ਨ ਨੂੰ ਰੱਦ ਨਹੀਂ ਕਰੇਗਾ। ਇਸ ਦੌਰਾਨ ਇਮੀਗ੍ਰੇਸ਼ਨ ਇਹ ਮੁਲਾਂਕਣ ਕਰਨ ਲਈ ਕਰੈਕਟਰ ਨਾਲ ਸਬੰਧਤ ਇਮੀਗ੍ਰੇਸ਼ਨ ਨਿਰਦੇਸ਼ਾਂ ਦੀ ਵਰਤੋਂ ਕਰੇਗਾ ਕਿ ਕੀ ਬਿਨੈਕਾਰ ਜਿਸ ਨੇ ਪਹਿਲਾਂ ਗਲਤ ਜਾਣਕਾਰੀ ਦਿੱਤੀ ਹੈ ਅਤੇ ਜਿਨ੍ਹਾਂ ਨੂੰ ਕਰੈਕਟਰ ਦੀ ਛੋਟ ਨਹੀਂ ਦਿੱਤੀ ਗਈ ਹੈ, ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਇਮੀਗ੍ਰੇਸ਼ਨ ਵਿਭਾਗ ਚਰਿੱਤਰ ਛੋਟ ਅਤੇ ਵੀਜ਼ਾ ਦੇਣ ਦਾ ਫੈਸਲਾ ਕਰਦੇ ਸਮੇਂ ਗਲਤ ਜਾਣਕਾਰੀ ਦੇ ਸਬੰਧ ਵਿੱਚ ਵੀਜ਼ਾ ਬਿਨੈਕਾਰ ਦੇ ਇਰਾਦਿਆਂ ‘ਤੇ ਵਿਚਾਰ ਕਰੇਗਾ। ਇਹ ਬਦਲਾਅ ਇਸ ਮਹੀਨੇ 25 ਸਤੰਬਰ ਤੋਂ ਲਾਗੂ ਕੀਤੇ ਜਾਣਗੇ।
ਜਿਆਦਾ ਜਾਣਕਾਰੀ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ –
https://www.immigration.govt.nz/documents/amendment-circulars/amendment-circular-2023-26.pdf